[amritsar] - ਕਾਂਗਰਸ ਨੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਨੂੰ ਸਿਰੇ ਨਹੀਂ ਚਡ਼੍ਹਾਇਆ : ਡਾ. ਅਜਨਾਲਾ

  |   Amritsarnews

ਅੰਮ੍ਰਿਤਸਰ (ਸਾਰੰਗਲ)-ਕਾਂਗਰਸ ਸਰਕਾਰ ਨੇ ਆਪਣੇ ਸ਼ਾਸਨਕਾਲ ਦੌਰਾਨ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਨੂੰ ਸਿਰੇ ਨਹੀਂ ਚਡ਼੍ਹਾਇਆ ਅਤੇ ਨਾ ਹੀ ਮੌਜੂਦਾ ਕਾਂਗਰਸ ਸਰਕਾਰ ਕਿਸਾਨਾਂ ਦੀ ਕਰਜ਼ਾ ਕੁਰਕੀ ਖਤਮ ਕਰ ਸਕੀ ਜਿਸ ਕਰਕੇ ਅੱਜ ਖੁਦ ਨੂੰ ਕਿਸਾਨਾਂ ਦੀ ਹਿਤੈਸ਼ੀ ਕਹਿਣ ਵਾਲੀ ਕਾਂਗਰਸ ਪਾਰਟੀ ਦਾ ਕਿਸਾਨਾਂ ਵਿਰੋਧੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਗੁੰਮਰਾਹਕੁੰਨ ਵਾਲੀ ਰਾਜਨੀਤੀ ਕਰਦਿਆਂ ਜਿਥੇ ਪੰਜਾਬੀਆਂ ਨੂੰ ਗੁੰਮਰਾਹ ਕਰਦਿਆਂ ਲੋਕ ਲੁਭਾਉਣੇ ਲਾਲਚ ਦੇ ਕੇ ਸੱਤਾ ਹਥਿਆਈ, ਉਥੇ ਨਾਲ ਹੀ 100 ਦਿਨਾਂ ਅੰਦਰ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਕੀਤੇ ਵਾਅਦੇ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਪੂਰਾ ਕਾਰਨ ਵਿਚ ਨਾਕਾਮ ਰਹੀ ਹੈ। ਇਸ ਮੌਕੇ ਚਰਨਜੀਤ ਸਿੰਘ ਗਾਲਿਬ, ਪ੍ਰਰਬਦੀਪ ਸਿੰਘ ਗਾਲਿਬ, ਬਾੳ ਇਕਬਾਲ, ਪ੍ਰਗਟ ਸਿੰਘ ਚੱਕਬਾਲਾ, ਲਖਬੀਰ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ, ਨਰਿੰਦਰ ਸਿੰਘ, ਨਵਤੇਜ ਸਿੰਘ ਸੁੱਗਾ, ਕਛਮੀਰ ਕੱਕੂ, ਗੁਰਵਿੰਦਰ ਸਿੰਘ ਰਾਜੂ ਆਦਿ ਹਾਜ਼ਰ ਸਨ।

ਫੋਟੋ - http://v.duta.us/eiX_sQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qWEh4AAA

📲 Get Amritsar News on Whatsapp 💬