[amritsar] - ਨੌਜਵਾਨ ਖੇਡਾਂ ’ਚ ਵੱਧ ਤੋਂ ਵੱਧ ਮਿਹਨਤ ਕਰ ਕੇ ਦੇਸ਼ ਦਾ ਨਾ ਰੌਸ਼ਨ ਕਰਨ : ਬਾਠ

  |   Amritsarnews

ਅੰਮ੍ਰਿਤਸਰ (ਨਿਰਵੈਲ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਹਰ ਵਿਅਕਤੀ ਨੂੰ ਵਿਸ਼ੇਸ਼ ਉਪਰਾਲੇ ਕਰਨ ਚਾਹੀਦੇ ਹਨ ਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਖੇਡਾਂ ’ਚ ਵੱਧ ਤੋਂ ਵੱਧ ਮਿਹਨਤ ਕਰ ਕੇ ਆਪਣਾ ਅਤੇ ਦੇਸ਼ ਦਾ ਨਾ ਰੌਸ਼ਨ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਪ੍ਰੀਸ਼ਦ ਮੈਂਬਰ ਤੇ ਸਰਪੰਚ ਪ੍ਰਸ਼ੋਤਮ ਸਿੰਘ ਬਾਠ ਖ਼ਤਰਾਏ ਖੁਰਦ ਨੇ ਨੌਜਵਾਨਾਂ ਨੂੰ ਵਾਲੀਬਾਲ ਦੀਆਂ ਕਿੱਟਾਂ ਤੇ ਫੁੱਟਬਾਲ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਬਾਠ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇਣ ਦੇ ਨਾਲ-ਨਾਲ ਖੇਡਾਂ ਪ੍ਰਤੀ ਵੀ ਜਲਦੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਨੌਜਵਾਨ ਨਸ਼ਿਆਂ ਤੋਂ ਬਚ ਸਕਣਗੇ। ਇਸ ਮੌਕੇ ਅਰੂਡ਼ ਸਿੰਘ, ਕੁਲਵਿੰਦਰ ਕੌਰ, ਹਰਜਿੰਦਰ ਕੌਰ, ਅਵਤਾਰ ਸਿੰਘ (ਸਾਰੇ ਪੰਚਾਇਤ ਮੈਂਬਰ), ਨੰਬਰਦਾਰ ਧਨਵੰਤ ਸਿੰਘ, ਗੁਰਬੀਰ ਸਿੰਘ ਭੱਟੀ, ਅਮਨਦੀਪ ਸਿੰਘ ਗੋਲੂ, ਗੁਰਸ਼ਰਨ ਸਿੰਘ, ਹਰਮਨ ਸਿੰਘ ਬਾਠ, ਦਿਲਬਾਗ ਸਿੰਘ ਫੌਜੀ, ਸਕੱਤਰ ਸਿੰਘ, ਫੁੱਮਣ ਸਿੰਘ, ਸੁੱਚਾ ਸਿੰਘ ਤੇ ਹਰਜੀਤ ਸਿੰਘ ਬਾਠ ਹਾਜ਼ਰ ਸਨ।

ਫੋਟੋ - http://v.duta.us/FnSAWQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/MGhwWgAA

📲 Get Amritsar News on Whatsapp 💬