[amritsar] - ਨਸ਼ਿਆਂ ਖਿਲਾਫ ਰੋਸ ਵਜੋਂ ਦੌਡ਼ ਲਾਉਣ ਵਾਲੇ ਨੌਜਵਾਨ ਦਾ ਕੀਤਾ ਸਨਮਾਨ

  |   Amritsarnews

ਅੰਮ੍ਰਿਤਸਰ (ਪਾਲ)-ਨਸ਼ਿਆਂ ਖਿਲਾਫ ਰੋਸ ਪ੍ਰਦਰਸ਼ਨ ਵਜੋਂ ਗਗਨਦੀਪ ਸਿੰਘ ਹਦਾਇਤਪੁਰ ਵੱਲੋਂ ਸ੍ਰੀ ਹਰਗੋਬਿੰਦਪੁਰ ਤੋਂ ਪਿੰਡ ਖੱਬੇ ਰਾਜਪੂਤਾਂ ਤੱਕ 25 ਕਿਲੋਮੀਟਰ ਦੀ ਦੌਡ਼ ਲਾਈ ਗਈ, ਜਿਸ ਦੀ ਸਮਾਪਤੀ ’ਤੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਮਨਦੀਪ ਸਿੰਘ ਸੋਨਾ, ਜੁਗਰਾਜ ਸਿੰਘ ਜੋਗਾ, ਕੁਲਵਿੰਦਰ ਸਿੰਘ ਰੰਧਾਵਾ ਤੇ ਇੰਦਰਜੀਤ ਸਿੰਘ ਲਾਡੀ ਦੀ ਅਗਵਾਈ ’ਚ ਗ੍ਰਾਮ ਪੰਚਾਇਤ ਖੱਬੇ ਰਾਜਪੂਤਾਂ ਵੱਲੋਂ ਨੌਜਵਾਨ ਅੈਥਲੀਟ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਕਤ ਆਗੂਆਂ ਨੇ ਨੌਜਵਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਹਟ ਕੇ ਪਡ਼੍ਹਾਈ, ਖੇਡਾਂ ਜਾਂ ਹੋਰ ਕੰਮਾਂ ’ਚ ਆਪਣਾ ਧਿਆਨ ਲਾਉਣਾ ਚਾਹੀਦਾ ਹੈ। ਗਗਨਦੀਪ ਨੇ ਕਿਹਾ ਕਿ ਨਸ਼ਿਆਂ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਹੀ ਉਸ ਨੇ ਇਹ ਦੌਡ਼ ਲਾਈ। ਉਸ ਨੇ ਕਿਹਾ ਕਿ ਨਸ਼ਿਆਂ ਖਿਲਾਫ ਰੋਸ ਵਜੋਂ ਉਹ ਪਹਿਲਾਂ ਵੀ ਅਜਿਹੀਆਂ ਦੌਡ਼ਾਂ ਲਾ ਚੁੱਕਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਮੈਂਬਰ, ਬਾਬਾ ਭਜਨ ਸਿੰਘ, ਗੁਰਮੀਤ ਸਿੰਘ ਮਿਸਤਰੀ, ਹਰਜੀਤ ਸਿੰਘ, ਚਰਨਜੀਤ ਸਿੰਘ, ਗੁਰਿੰਦਰ ਸਿੰਘ, ਮੈਂਬਰ ਵੀਰ ਸਿੰਘ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ, ਖੁਸ਼ਪ੍ਰੀਤ ਸਿੰਘ, ਨਿੱਕੂ ਕਲਸੀ ਆਦਿ ਹਾਜ਼ਰ ਸਨ।

ਫੋਟੋ - http://v.duta.us/UItzuAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/lkpDqAAA

📲 Get Amritsar News on Whatsapp 💬