[amritsar] - ਪੰਜਾਬ ਸਰਕਾਰ ਕੋਲੋਂ ਮਸਲੇ ਹੱਲ ਕਰਵਾਉਣ ਲਈ ਨੰਬਰਦਾਰ ਸਾਥੀ ਇਕਜੁੱਟ ਹੋਣ : ਸੁਲਤਾਨਵਿੰਡ

  |   Amritsarnews

ਅੰਮ੍ਰਿਤਸਰ (ਛੀਨਾ)-ਹਰਿਆਣਾ ਸਰਕਾਰ ਨੇ ਨੰਬਰਦਾਰਾਂ ਦੇ ਮਾਣ ਭੱਤੇ ’ਚ ਵਾਧਾ ਕਰਨ ਸਮੇਤ ਨੰਬਰਦਾਰ ਭਾਈਚਾਰੇ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਬਹੁਤ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਹਨ ਜਿਸ ਸਦਕਾ ਹੁਣ ਪੰਜਾਬ ਸਰਕਾਰ ਨੂੰ ਵੀ ਨੰਬਰਦਾਰਾਂ ਦੇ ਮਸਲੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਵਿਚਾਰ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ ਸੁਲਤਾਨਵਿੰਡ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਮਾਲੇਰ ਕੋਟਲਾ ’ਚ ਨੰਬਰਦਾਰ ਯੂਨੀਅਨ ਸਮਰਾ ਦੀ ਹੋਈ ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ ਪਹਿਲਾ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਦੇ ਨਾਮ ’ਤੇ ਮੰਗ ਪੱਤਰ ਦਿੱਤੇ ਜਾਣਗੇ ਅਤੇ ਫਿਰ ਇਕ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਸ. ਸੁਲਤਾਨਵਿੰਡ ਨੇ ਅੰਮ੍ਰਿਤਸਰ ਜ਼ਿਲੇ ਦੇ ਸਮੂਹ ਨੰਬਰਦਾਰ ਸਾਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲੋਂ ਸਭ ਮਸਲੇ ਹੱਲ ਕਰਵਾਉਣ ਲਈ ਸਾਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਕ ਪਲੇਟ ਫਾਰਮ ’ਤੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੰਬਰਦਾਰਾਂ ਦੇ ਮਾਣਭੱਤੇ ’ਚ ਵਾਧਾ ਕਰਨ ਸਮੇਤ ਸਭ ਮੰਗਾਂ ਪ੍ਰਵਾਨ ਕਰ ਸਕਦੀ ਹੈ ਤਾਂ ਪੰਜਾਬ ਸਰਕਾਰ ਵੀ ਨੰਬਰਦਾਰਾਂ ਦੇ ਮਸਲੇ ਹੱਲ ਸਕਦੀ ਹੈ ਜਿਸ ਵਾਸਤੇ ਸਾਨੂੰ ਸਭ ਨੂੰ ਇਕਜੁਟ ਹੋ ਕੇ ਹੰਬਲਾਂ ਮਾਰਨਾ ਚਾਹੀਦਾ ਹੈ। ਇਸ ਸਮੇਂ ਸਤਨਾਮ ਸਿੰਘ ਸਫੀਪੁਰ, ਮੰਗਲ ਸਿੰਘ ਸੁਲਤਾਨਵਿੰਡ, ਸੁਰਿੰਦਰ ਸਿੰਘ ਜੰਡਿਆਲਾ ਗੁਰੂ, ਭਗਵਾਨ ਸਿੰਘ ਹੇਰ, ਮੁਖਤਾਰ ਸਿੰਘ ਗੁਰੂਵਾਲੀ ਤੇ ਹੋਰ ਵੀ ਨੰਬਰਦਾਰ ਹਾਜ਼ਰ ਸਨ।

ਫੋਟੋ - http://v.duta.us/cm2sFAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/19BdXQAA

📲 Get Amritsar News on Whatsapp 💬