[amritsar] - ਵੂਲਵਰਹੈਂਪਟਨ ’ਵਰਸਿਟੀ ਦੇ ਵਫਦ ਵੱਲੋਂ ਜੀ. ਐੱਨ. ਡੀ. ਯੂ. ’ਚ ਅਕਾਦਮਿਕ ਤੇ ਖੋਜ ਸਹਿਯੋਗ ਲਈ ਦੌਰਾ

  |   Amritsarnews

ਅੰਮ੍ਰਿਤਸਰ (ਸੰਜੀਵ)-ਯੂ. ਕੇ. ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ’ਚੋਂ ਇਕ ਵੂਲਵਰਹੈਂਪਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਿਓਫ ਲੇਅਰ, ਪੰਜਾਬੀ ਸਿੱਖ ਸਟੱਡੀ ਦੇ ਡਾਇਰੈਕਟਰ ਡਾ. ਉਪਿੰਦਰਜੀਤ ਤੱਖਰ ਤੇੇ ਉੱਚ ਪੱਧਰੀ ਵਫਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਅਕਾਦਮਿਕ ਰਿਸ਼ਤੇ ਮਜ਼ਬੂਤ ਬਣਾਉਣ ਲਈ ਦੌਰਾ ਕੀਤਾ, ਜਿਨ੍ਹਾਂ ਦਾ ਯੂਨੀਵਰਸਿਟੀ ਕੈਂਪਸ ਪਹੁੰਚਣ ’ਤੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਵਿਚਾਰ-ਵਟਾਂਦਰਾ ਕਰਦਿਆਂ ਵੂਲਵਰਹੈਂਪਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਿਓਫ ਲੇਅਰ ਨੇ ਕਿਹਾ ਕਿ ਭਾਰਤ ਸਾਡੇ ਖਸਭ ਤੋਂ ਵੱਡੇ ਵਿਸ਼ਵ ਭਾਈਵਾਲਾਂ ’ਚੋਂ ਇਕ ਹੈ ਤੇ ਇਸ ਸਮਝੌਤੇ ਨਾਲ ਸਾਡੇ ਸਬੰਧ ਹੋਰ ਮਜ਼ਬੂਤ ਹੋਣਗੇ। ਵੂਲਵਰਹੈਂਪਟਨ ਯੂਨੀਵਰਸਿਟੀ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੱਡੀ ਮਾਤਰਾ ’ਚ ਹੈ ਅਤੇ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਲੋਡ਼ਾਂ ਨੂੰ ਧਿਆਨ ’ਚ ਰੱਖਦਿਆਂ ਹਰ ਸਹੂਲਤ ਮੁਹੱਈਆ ਕੀਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਮਝੌਤੇ ਨਾਲ ਉਚੇਰੀ ਸਿੱਖਿਆ, ਖੋਜ ਅਤੇ ਵਪਾਰ ’ਚ ਨਵੀਆਂ ਪੈਡ਼ਾਂ ਪੈਣਗੀਆਂ। ®®ਡਾ. ਉਪਿੰਦਰਜੀਤ ਨੇ ਕਿਹਾ ਕਿ ਵੂਲਵਰਹੈਂਪਟਨ ਯੂਨੀਵਰਸਿਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਮਨਾਉਣ ਲਈ ਸਾਲ ਭਰ ਦੇ ਪ੍ਰੋਗਰਾਮ ਉਲੀਕੇ ਹਨ। ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਦਾ ਹਿੱਸਾ ਬਣਨ ਲਈ ਸੱਦਾ ਵੀ ਦਿੱਤਾ। 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ‘ਇੰਟਰਫੇਥ ਸੈਂਟਰ’ ਵਿਖੇ ਗੁਰੂ ਨਾਨਕ ਦੇਵ ਜੀ ਚੇਅਰ ਸਥਾਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਦੇਸ਼ੀ ਯੂਨੀਵਰਸਿਟੀਆਂ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੇਅਰ ਸਥਾਪਿਤ ਕੀਤੀ ਜਾਵੇਗੀ। ਇਸ ਕੇਂਦਰ ਵਿਚ ਗੁਰੂ ਗ੍ਰੰਥ ਸਾਹਿਬ ’ਚ ਭਾਸ਼ਾਵਾਂ, ਗੁਰਬਾਣੀ ਸੰਗੀਤ, ਤੁਲਨਾਤਮਕ ਧਰਮ ਅਧਿਐਨ, ਧਰਮ ਸ਼ਾਸਤਰ ਅਤੇ ਧਾਰਮਿਕ ਸੰਗੀਤ ਤੇ ਸੰਮੇਲਨ ਕੇਂਦਰ ਇਸ ਇੰਟਰਫੇਥ ਸੈਂਟਰ ਦਾ ਹਿੱਸਾ ਹੋਵੇਗਾ।ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਵੂਲਵਰਹੈਂਪਟਨ ਯੂਨੀਵਰਸਿਟੀ ਨਾਲ ਜੁਡ਼ਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਗੁਰੂ ਨਾਨਕ ਦੇਵ ਯੂਨਵਿਰਸਿਟੀ ਦੇਸ਼ ਦੀਆਂ ਮੋਢੀ ਯੂਨੀਵਰਸਿਟੀਆਂ ’ਚੋਂ ਹੈ ਤੇ ਵੂਲਵਰਹੈਂਪਟਨ ਯੂਨੀਵਰਸਿਟੀ ਨਾਲ ਜੁਡ਼ ਕੇ ਇਸ ਦਾ ਕੱਦ ਹੋਰ ਵੀ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਦੇਸ਼ ਦੇ ਨੌਜਵਾਨਾਂ ਨੂੰ ਲਗਾਤਾਰ ਅਪਗ੍ਰੇਡ ਕਰਨ ਤੇ ਬਿਹਤਰ ਸਿੱਖਿਆ ਦੇਣ ਦੇੇ ਨਾਲ-ਨਾਲ ਉੱਚ ਦਰਜੇ ਦਾ ਬੁਨਿਆਦੀ ਢਾਂਚਾ ਵੀ ਪ੍ਰਦਾਨ ਕੀਤਾ ਜਾਂਦਾ ਹੈ, ਜੋ ਕਿ ਖਿੱਤੇ ਤੇ ਸਨਅਤ ਦੀਆਂ ਆਧੁਨਿਕ ਲੋਡ਼ਾਂ ਅਨੁਸਾਰ ਹੈ। ਇਹ ਭਾਰਤ ਦੇ ਸਕਿਲ ਇੰਡੀਆ ਮਿਸ਼ਨ ਨੂੰ ਹੋਰ ਵੀ ਉਤਸ਼ਾਹਿਤ ਕਰੇਗਾ। ਇਸ ਮੌਕੇ ਪ੍ਰੋ. ਹਰਦੀਪ ਸਿੰਘ, ਪ੍ਰੋ. ਕੇ. ਐੱਸ. ਕਾਹਲੋਂ ਤੇ ਹੋਰ ਵੀ ਉੱਚ ਅਧਿਕਾਰੀ ਮੌਜੂਦ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/eEQihAAA

📲 Get Amritsar News on Whatsapp 💬