[amritsar] - ਹੁਣ ਹਰੇਕ ਪਿੰਡ ’ਚ ਤੇਸੀ-ਕਾਂਡੀ ਖਡ਼ਕੇਗੀ : ਸੱਚਰ

  |   Amritsarnews

ਅੰਮ੍ਰਿਤਸਰ (ਵਾਲੀਆ)-ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਤੀ ਦੇ ਪ੍ਰਧਾਨ ਤੇ ਬੁਲਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਭਗਵੰਤਪਾਲ ਸਿੰਘ ਸੱਚਰ ਦੇ ਅੱਜ ਹਲਕਾ ਮਜੀਠਾ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਲਦ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੀਆਂ ਰਕਮਾਂ ਪਹੁੰਚ ਜਾਣਗੀਆਂ, ਜਿਨ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰੇਕ ਪਿੰਡ ’ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਹੋਣਗੇ ਤੇ ਹਰ ਪਿੰਡ ਵਿਚ ਤੇਸੀ-ਕਾਂਡੀ ਖਡ਼ਕੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਵੀ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ ਪਾਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਤੇ ਵਰਕਰਾਂ ਦੇ ਹੌਸਲੇ ਹਨ ਤੇ ਸਾਡੀ ਰਾਜਸੀ ਵਿਰੋਧੀ ਪਾਰਟੀ ਨੂੰ ਇਸ ਵਾਰ ਉਮੀਦਵਾਰ ਲੱਭਣ ’ਚ ਵੀ ਦਿੱਕਤ ਆਵੇਗੀ ਕਿਉਂਕਿ ਕੋਈ ਵੀ ਅਕਾਲੀ-ਭਾਜਪਾ ਆਗੂ ਹਾਰਨ ਲਈ ਇਸ ਭੱਠੀ ਵਿਚ ਨਹੀਂ ਪੈਣਾ ਚਾਹੁੰਦਾ। ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਸਰਪੰਚ ਜਸਮਿੱਤਰ ਸਿੰਘ ਚੋਗਾਵਾਂ, ਸਰਪੰਚ ਬਲਵੰਤ ਸਿੰਘ ਚਾਟੀਵਿੰਡ, ਸਰਪੰਚ ਸਰਬਜੀਤ ਸਿੰਘ ਅਜੈਬਵਾਲੀ, ਸਰਪੰਚ ਬਲਦੇਵ ਸਿੰਘ ਡਾਹਰੀਕੇ, ਸਰਪੰਚ ਸਤਨਾਮ ਸਿੰਘ ਕਾਜੀਕੋਟ, ਸਰਪੰਚ ਰਜਿੰਦਰ ਸਿੰਘ ਲਾਟੀ ਚਵਿੰਡਾ ਦੇਵੀ, ਸਰਪੰਚ ਸੋਨੀ ਰੰਧਾਵਾ ਕੱਥੂਨੰਗਲ, ਗਗਨ ਝਾਮਰਾ ਤੇ ਹਨੀ ਅਜੈਬਵਾਲੀ ਹਾਜ਼ਰ ਸਨ।

ਫੋਟੋ - http://v.duta.us/5IMHBAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/j1Fy6QAA

📲 Get Amritsar News on Whatsapp 💬