[bhatinda-mansa] - ਗੁਲਨੀਤ ਸਿੰਘ ਖੁਰਾਣਾ ਨੇ ਸੰਭਾਲਿਆ ਐੱਸ. ਐੱਸ. ਪੀ. ਮਾਨਸਾ ਵਜੋਂ ਅਹੁਦਾ

  |   Bhatinda-Mansanews

ਬਠਿੰਡਾ (ਮਿੱਤਲ)-®ਆਈ. ਪੀ. ਐੱਸ. ਅਧਿਕਾਰੀ ਗੁਲਨੀਤ ਸਿੰਘ ਖੁਰਾਣਾ ਨੇ ਅੱਜ ਬਤੌਰ ਐੱਸ. ਐੱਸ. ਪੀ. ਮਾਨਸਾ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਐੱਸ. ਐੱਸ. ਪੀ. ਮੋਗਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ®ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਟ੍ਰੈਫਿਕ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਨਕੇਲ ਪਾਈ ਜਾਵੇਗੀ ਤੇ ਲੋਕਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਅਮਨ-ਸ਼ਾਂਤੀ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ®ਉਨ੍ਹਾਂ ਦੀ ਜੁਆਇਨਿੰਗ ਮੌਕੇ ਐੱਸ.ਪੀ. (ਐੱਚ) ਮੇਜਰ ਸਿੰਘ, ਐੱਸ. ਪੀ. (ਡੀ) ਅਨਿਲ ਕੁਮਾਰ, ਡੀ. ਐੱਸ. ਪੀ. (ਇਨਵੈਸਟੀਗੇਸ਼ਨ) ਕਰਨਵੀਰ ਸਿੰਘ, ਡੀ. ਐੱਸ. ਪੀ. (ਸਬ ਡਵੀਜ਼ਨ) ਸਿਮਰਨਜੀਤ ਸਿੰਘ ਲੰਗ, ਡੀ. ਐੱਸ. ਪੀ. ਸਰਦੂਲਗਡ਼੍ਹ ਸੰਜੀਵ ਕੁਮਾਰ ਅਤੇ ਡੀ. ਐੱਸ. ਪੀ. ਬੁਢਲਾਡਾ ਜਸਪ੍ਰੀਤ ਸਿੰਘ ਹਾਜ਼ਰ ਸਨ।

ਫੋਟੋ - http://v.duta.us/iy8kxwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/L93a5wAA

📲 Get Bhatinda-Mansa News on Whatsapp 💬