[bhatinda-mansa] - ਟੀਚਰਜ਼ ਹੋਮ ਵਲੋਂ ਵਿਦਿਆਰਥੀ ਪ੍ਰਤਿਭਾ ਸਨਮਾਨ ਤੇ 38ਵਾਂ ਸਾਲਾਨਾ ਸਮਾਗਮ 17 ਨੂੰ

  |   Bhatinda-Mansanews

ਬਠਿੰਡਾ (ਸੰਦੀਪ ਮਿੱਤਲ)-ਟੀਚਰਜ਼ ਹੋਮ ਮੈਨੇਜਮੈਂਟ, ਵੈੱਲਫੇਅਰ ਐਂਡ ਐਜੂਕੇਸ਼ਨਲ ਟਰੱਸਟ ਬਠਿੰਡਾ ਵਲੋਂ ਵਿਦਿਆਰਥੀ ਪ੍ਰਤਿਭਾ ਸਨਮਾਨ ਤੇ ਇਨਾਮ ਵੰਡ 38ਵਾਂ ਸਾਲਾਨਾ ਸਮਾਗਮ ਜੋ ਕਿ ਪਹਿਲਾਂ 23 ਦਸੰਬਰ 2018 ਨੂੰ ਹੋਣਾ ਸੀ ਪ੍ਰੰਤੂ ਕਿਸੇ ਕਾਰਨਾਂ ਕਰ ਕੇ ਮੁਲਤਵੀ ਹੋਣ ਕਾਰਨ ਹੁਣ ਇਹ ਸਮਾਗਮ 17 ਫਰਵਰੀ ਨੂੰ ਸਵੇਰੇ 10.30 ਵਜੇ ਟੀਚਰਜ਼ ਹੋਮ ਬਠਿੰਡਾ ਦੇ ਈਸਡ਼ੂ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਟਰੱਸਟ ਦੇ ਮੀਤ ਪ੍ਰਧਾਨ ਕ੍ਰਿਸ਼ਨ ਜੋਗਾ ਅਤੇ ਟਰੱਸਟ ਮੈਂਬਰ ਤੀਰਥ ਸਿੰਘ ਮਿੱਤਲ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਸਾਧੂ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਫਰੀਦਕੋਟ ਹੋਣਗੇ, ਜਦੋਂ ਕਿ ਪ੍ਰਧਾਨਗੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਬਲਜੀਤ ਕੁਮਾਰ ਕਰਨਗੇ। ®ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਤ ਹੋਣ ਵਾਲੇ ਇਸ ਸਮਾਗਮ ਵਿਚ ਭਾਗ ਲੈਣ ਲਈ ਮਾਨਸਾ ਤੋਂ ਜਾਣ ਵਾਲੇ ਵਿਦਿਆਰਥੀਆਂ ਲਈ ਟੀਚਰਜ਼ ਹੋਮ ਦੀ ਵਿਸ਼ੇਸ਼ ਬੱਸ ਮਾਨਸਾ ਬੱਸ ਸਟੈਂਡ ਤੋਂ 17 ਫਰਵਰੀ ਨੂੰ ਸਵੇਰੇ 9.30 ਵਜੇ ਚੱਲੇਗੀ, ਜਿਸ ਵਿਚ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋ ਸਕਦੇ ਹਨ।

ਫੋਟੋ - http://v.duta.us/kxQaYAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/c_e5sgAA

📲 Get Bhatinda-Mansa News on Whatsapp 💬