[bhatinda-mansa] - ਤਨਖਾਹਾਂ ਦੀ ਮੰਗ ਸਬੰਧੀ ਸਫਾਈ ਸੇਵਕਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

  |   Bhatinda-Mansanews

ਬਠਿੰਡਾ (ਸਿੰਗਲਾ)-ਸਥਾਨਕ ਨਗਰ ਕੌਂਸਲ ’ਚ ਕੰਮ ਕਰਦੇ ਕੱਚੇ-ਪੱਕੇ ਸਫਾਈ ਸੇਵਕਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰ ਕੇ ਕੰਮ ਬੰਦ ਕਰ ਕੇ ਨਗਰ ਕੌਂਸਲ ਦੇ ਦਫਤਰ ਸਾਹਮਣੇ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੀ ਜਾਣਕਾਰੀ ਦਿੰਦਿਆਂ ਸਫਾਈ ਸੇਵਕ ਯੂਨੀਅਨ ਦੇ ਸਥਾਨਕ ਪ੍ਰਧਾਨ ਰਾਜ ਕੁਮਾਰ ਪਰੋਚਾ ਅਤੇ ਜਨਰਲ ਸਕੱਤਰ ਫਰਮੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰ ਕੇ ਲਾਇਆ ਇਹ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰੱਖਿਆ ਜਾਵੇਗਾ ਅਤੇ ਹਰ ਰੋਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਧਰਨੇ ’ਤੇ ਬੈਠਣਗੇ ਅਤੇ ਨਾਅਰੇਬਾਜ਼ੀ ਕੀਤੀ ਜਾਇਆ ਕਰੇਗੀ। ਇਸ ਦੌਰਾਨ ਸ਼ਹਿਰ ਦੀਆਂ ਸਡ਼ਕਾਂ ’ਤੇ ਸਫਾਈ ਦਾ ਮੰਦਾ ਹਾਲ ਹੋ ਗਿਆ ਹੈ। ਨਗਰ ਕੌਂਸਲ ਸੂਤਰਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵਿਚ ਪੈਸੇ ਦੀ ਘਾਟ ਹੈ।

ਫੋਟੋ - http://v.duta.us/k0yFYQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6v7oCAAA

📲 Get Bhatinda-Mansa News on Whatsapp 💬