[bhatinda-mansa] - ਸਿੱਖਿਆ ਦੇ ਮਾਮਲੇ ’ਚ ਵਿਦਿਆਰਥੀਆਂ ਨਾਲ ਧੋਖਾ ਕਰ ਰਹੀ ਹੈ ਪੰਜਾਬ ਸਰਕਾਰ : ਵਿਧਾਇਕ ਬੁੱਧ ਰਾਮ

  |   Bhatinda-Mansanews

ਬਠਿੰਡਾ (ਮਿੱਤਲ)-ਆਮ ਆਦਮੀ ਪਾਰਟੀ ਦੇ ਕੋਰ ਕਮੇਟੀ ਚੇਅਰਮੈਨ ਅਤੇ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸਿੱਖਿਆ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿਚ ਘੇਰਿਆ ਹੈ ਤਾਂ ਕਿ ਪੰਜਾਬ ਵਿਚ ਸਿੱਖਿਆ ਦਾ ਸੁਧਾਰ ਹੋ ਸਕੇ। ਇਸ ਸਬੰਧੀ ਅੱਜ ਟੈਲੀਫੋਨ ’ਤੇ ਗੱਲਬਾਤ ਕਰਦਿਆਂ ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਵਲੋਂ ਗਵਰਨਰ ਦੇ ਭਾਸ਼ਣ ’ਤੇ ਵਿਧਾਨ ਸਭਾ ’ਚ ਕਿਹਾ ਗਿਆ ਸੀ ਕਿ ਸਰਕਾਰ ਸਿੱਖਿਆ ਦੇ ਮਾਮਲੇ ਵਿਚ ਵਿਦਿਆਰਥੀਆਂ ਨਾਲ ਬਹੁਤ ਧੋਖਾ ਕਰ ਰਹੀ ਹੈ ਤੇ ਵਾਰ-ਵਾਰ ਸਕੂਲਾਂ ਦੇ ਨਾਲ ਤਜਰਬੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਖੂੰਜੇ ਲਾ ਕੇ ਮਾਡਲ ਸਕੂਲ, ਆਦਰਸ਼ ਸਕੂਲ ਅਤੇ ਮੈਰੀਟੋਰੀਅਸ ਸਕੂਲ ਖੋਲ੍ਹੇ ਅਤੇ ਅੱਜ ਉਨ੍ਹਾਂ ਸਕੂਲਾਂ ਦਾ ਅਧਿਆਪਕ ਇੰਫ੍ਰਾਸਟਰਕਚਰ ਨਾ ਹੋਣ ਕਰ ਕੇ ਬੁਰਾ ਹਾਲ ਹੋ ਚੁੱਕਾ ਹੈ। ਹੁਣ ਕਾਂਗਰਸ ਸਰਕਾਰ ਸਮਾਰਟ ਸਕੂਲ ਖੋਲ੍ਹ ਰਹੀ ਹੈ, ਜਦੋਂਕਿ ਲੋਕਤੰਤਰ ਵਿਚ ਸਾਰੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਬਰਾਬਰ ਅਤੇ ਇਕੋ ਜਿਹੇ ਮੌਕੇ ਮਿਲਣੇ ਚਾਹੀਦੇ ਹਨ। ਸਰਕਾਰ ਸਾਰੇ ਸਕੂਲਾਂ ਨੂੰ ਬਿਜਲੀ, ਪਾਣੀ ਅਤੇ ਸਫਾਈ ਦਾ ਪ੍ਰਬੰਧ ਕਰਨ ਲਈ ਵਿਸ਼ੇਸ਼ ਗਰਾਂਟ ਜਾਰੀ ਕਰੇ। ਅੱਜ ਇਨ੍ਹਾਂ ਸਕੂਲਾਂ ਦੇ ਨਿਯੁਕਤ ਅਧਿਆਪਕਾਂ ਦੀ ਬਦਲੀ ਕਰ ਦਿੱਤੀ ਗਈ ਹੈ, ਉਨ੍ਹਾਂ ਦੀ ਥਾਂ ’ਤੇ ਸਰਕਾਰੀ ਸਕੂਲਾਂ ’ਚੋਂ ਡੈਪੂਟੇਸ਼ਨ ’ਤੇ ਪੰਜਾਬੀ ਮੀਡੀਅਮ ਪਡ਼੍ਹਾਉਣ ਵਾਲੇ ਅਧਿਆਪਕਾਂ ਨੂੰ ਭੇਜ ਕੇ ਬੁੱਤਾ ਸਾਰਿਆ ਜਾ ਰਿਹਾ ਹੈ।

ਫੋਟੋ - http://v.duta.us/Mj0FPwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7ZMsEQAA

📲 Get Bhatinda-Mansa News on Whatsapp 💬