[chandigarh] - ਐੱਨ. ਆਰ. ਆਈ. ਟੀਮ ਨੇ ਸਕੂਲਾਂ ਨੂੰ ਦਿੱਤੇ ਐੱਲ. ਸੀ. ਡੀ. ਤੇ ਟੈਬਲੇਟ

  |   Chandigarhnews

ਚੰਡੀਗੜ੍ਹ (ਨਿਆਮੀਆਂ)-ਸਿੱਖਿਆ ਵਿਭਾਗ ਪੰਜਾਬ ਦੇ ਸਮਾਰਟ ਸਕੂਲ ਬਣਾਉਣ ਦੇ ਉਪਰਾਲਿਆਂ ਨੂੰ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਿੱਖਿਆ ਮੰਤਰੀ ਓ. ਪੀ. ਸੋਨੀ ਦੀ ਅਗਵਾਈ ਵਿਚ ਸਰਕਾਰੀ ਸਕੂਲਾਂ ਦੇ ਸੁੰਦਰੀਕਰਨ ਦੇ ਨਾਲ ਸਮਾਰਟ ਕਲਾਸ ਰੂਮ ਵੀ ਤਿਆਰ ਕੀਤੇ ਜਾ ਰਹੇ ਹਨ। ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਯੂ. ਐੱਸ. ਏ. ਤੋਂ ਉਚੇਚੇ ਤੌਰ ’ਤੇ ਮੁੱਖ ਦਫਤਰ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ ਨਗਰ ਦੇ 10 ਸਕੂਲਾਂ ਨੂੰ ਸਮਾਰਟ ਐੱਲ. ਈ. ਡੀ. ਤੇ ਮਲਟੀ ਮੀਡੀਆ ਟੈਬਲੇਟ ਮੁਫਤ ਦਿੱਤੇ ਗਏ। ਇਨ੍ਹਾਂ ਸਕੂਲਾਂ ਵਿਚ ਸ. ਪ. ਸ. ਖਟਕਡ਼ ਕਲਾਂ, ਸ. ਪ. ਸ. ਬਜੀਦਪੁਰ, ਸ. ਪ. ਸ. ਭਾਰਟਾ ਕਲਾਂ, ਸ. ਪ. ਸ. ਭਾਰਟਾ ਖੁਰਦ, ਸ. ਪ. ਸ. ਕੰਗ, ਸ. ਪ. ਸ. ਦਰਿਆਪੁਰ, ਸ. ਪ. ਸ. ਰਾਹੋਂ (ਮੁੰਡੇ), ਸ. ਪ. ਸ. ਬੈਂਸ, ਸ. ਪ. ਸ. ਕਾਹਮਾ ਤੇ ਸ. ਪ. ਸ. ਗਡ਼੍ਹਸ਼ੰਕਰ ਰੋਡ ਨਵਾਂਸ਼ਹਿਰ ਸ਼ਾਮਲ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਤਰਲੋਚਨ ਸਿੰਘ, ਗੁਰਚਰਨ ਸਿੰਘ ਯੂ. ਐੱਸ. ਏ. ਤੇ ਹਰਜੀਤ ਸਿੰਘ ਦੇ ਨਾਲ-ਨਾਲ ਉਨ੍ਹਾਂ ਦੇ ਸਾਥੀਆਂ ਦਾ ਸਰਕਾਰੀ ਸਕੂਲਾਂ ਵਿਚ ਦਿੱਤੇ ਜਾਣ ਵਾਲੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਪਹਿਲੀ ਤੋਂ 10ਵੀਂ ਤਕ ਦੇ ਪਾਠਕ੍ਰਮ ਦਾ ਈ-ਕੰਟੈਂਟ ਤਿਆਰ ਕੀਤਾ ਜਾ ਚੁੱਕਾ ਹੈ ਤੇ ਇਸ ਲਈ ਸਿੱਖਿਆ ਵਿਭਾਗ ਵਲੋਂ 21000 ਦੇ ਕਰੀਬ ਸਮਾਰਟ ਕਲਾਸ ਰੂਮ ਤਿਆਰ ਕੀਤੇ ਜਾ ਰਹੇ ਹਨ ਤੇ ਐੱਨ. ਆਰ. ਆਈ. ਸੱਜਣਾਂ, ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਦੇ ਮਿਲ ਰਹੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਣ-ਸਿਖਾਉਣ ਲਈ ਹੋਰ ਵੀ ਵਧੀਆ ਤੇ ਸੌਖਾਵਾਂ ਮਾਹੌਲ ਮਿਲਣਾ ਹੈ। ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਹਰੀਸ਼ ਦੂਆ ਲੁਧਿਆਣਾ ਤੋਂ, ਹੈਪੀ ਨਵਾਂਸ਼ਹਿਰ ਤੋਂ, ਰਾਜੇਸ਼ ਸਲੋਤਰਾ ਚੰਡੀਗਡ਼੍ਹ ਤੋਂ, ਪੂਜਾ ਡਿਸੂਜਾ ਯੂ. ਐੱਸ. ਏ., ਚਰਨਜੀਤ ਕੌਰ ਯੂ. ਐੱਸ. ਏ., ਮੋਨਾ ਪੈਟ ਯੂ. ਐੱਸ. ਏ., ਹਰਮੇਲ ਕੈਂਡੀ ਯੂ. ਐੱਸ. ਏ., ਡੈਲਵੇਅਰ ਯੂ. ਐੱਸ. ਏ., ਸਮਾਰਟ ਕਿਡਜ਼ ਕਲੱਬ ਤੋਂ ਗੁਰਦੀਪ ਸਿੰਘ, ਧੀਰਜ, ਮਯੰਕ, ਅਭਿਸ਼ੇਕ, ਲਖਵਿੰਦਰ ਸਿੰਘ, ਨਿਰਮਲ ਕੌਰ, ਹਰਪ੍ਰੀਤ ਕੌਰ ਸਟੇਟ ਕੋਆਰਡੀਨੇਟਰ ਅੰਗਰੇਜ਼ੀ, ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਜ਼ਿਲਾ ਕੋਆਰਡੀਨੇਟਰ, ਬਲਾਕ ਮਾਸਟਰ ਟਰੇਨਰ, ਨਵਾਂਸ਼ਹਿਰ ਦੇ ਸਕੂਲਾਂ ਦੇ ਅਧਿਆਪਕ ਤੇ ਹੋਰ ਸਨਮਾਨਤ ਸ਼ਖਸੀਅਤਾਂ ਵੀ ਹਾਜ਼ਰ ਸਨ।

ਫੋਟੋ - http://v.duta.us/Z3y8FQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/L6FuLAAA

📲 Get Chandigarh News on Whatsapp 💬