[chandigarh] - ਚੋਰ ਗਿਰੋਹ ਨੇ ਬੀ. ਐੱਸ. ਐੱਨ. ਐੱਲ. ਦੀ ਕੱਟੀ ਕੇਬਲ

  |   Chandigarhnews

ਚੰਡੀਗੜ੍ਹ (ਕੁਲਦੀਪ)-ਸ਼ਹਿਰ ਵਿਚ ਬੀ. ਐੱਸ. ਐੱਨ. ਐੱਲ. ਦੀ ਅੰਡਰਗਰਾਊਂਡ ਪਾਈ ਹੋਈ ਕੇਬਲ ਦੇ ਮੇਨਹੋਲ ’ਤੇ ਰਿਪੇਅਰ ਦਾ ਕੰਮ ਕਰਨ ਦਾ ਡਰਾਮਾ ਰਚ ਕੇ ਟੈਲੀਫੋਨ ਕੇਬਲ ਚੋਰ ਗਿਰੋਹ ਨੇ ਇਕ ਵਾਰ ਫਿਰ ਤਾਰ ਕੱਟ ਕੇ ਚੋਰੀ ਨੂੰ ਅੰਜਾਮ ਦ ਦਿੱਤਾ। ਚੋਰਾਂ ਦੀ ਇਸ ਹਰਕਤ ਕਾਰਨ ਸੈਕਟਰ-71 ਵਿਚ ਬੀ. ਐੱਸ. ਐੱਨ. ਐੱਲ. ਦੇ 700 ਤੋਂ ਵੀ ਜ਼ਿਆਦਾ ਟੈਲੀਫੋਨ ਬੰਦ ਹੋ ਗਏ ਹਨ ਅਤੇ ਇੰਟਰਨੈੱਟ ਸੇਵਾ ਵੀ ਪ੍ਰਭਾਵਿਤ ਹੋ ਗਈ ਹੈ। ਵਿਭਾਗ ਵਲੋਂ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਫੇਜ਼-3/5 ਦੀਆਂ ਲਾਈਟਾਂ ਦੇ ਕੋਲ ਕੱਟੀ ਤਾਰ ਟੈਲੀਫੋਨ ਦੀ ਇਹ ਕੇਬਲ ਫੇਜ਼-3/5 ਦੀਆਂ ਲਾਈਟਾਂ ਦੇ ਨਜ਼ਦੀਕ ਸਥਿਤ ਮੇਨਹੋਲ ’ਚੋਂ ਕੱਟੀ ਗਈ ਹੈ। ਕੇਬਲ ਕੱਟੇ ਜਾਣ ਦਾ ਪਤਾ ਉਦੋਂ ਲੱਗਾ ਜਦੋਂ ਵਿਭਾਗ ਦੇ ਕੋਲ ਲੋਕਾਂ ਦੇ ਟੈਲੀਫੋਨ ਬੰਦ ਹੋਣ ਦੀਆਂ ਸ਼ਿਕਾਇਤਾਂ ਪੁੱਜਣ ਲੱਗੀਆਂ। ਵਿਭਾਗ ਵਲੋਂ ਇੱਥੇ ਰਿਪੇਅਰ ਕਰ ਰਹੇ ਕਰਮਚਾਰੀਆਂ ਨੇ ਦੱਸਿਆ ਕਿ ਚੋਰ ਇਕ ਮੇਨ ਹੋਲ ਤੋਂ ਦੂਜੇ ਮੇਨ ਹੋਲ ਤਕ 10 ਮੀਟਰ ਮੋਟੀ ਕੇਬਲ ਤਾਰ ਕੱਟ ਕੇ ਲੈ ਗਏ ਹਨ । ਇਥੋਂ ਪਹਿਲਾਂ ਵੀ ਕੱਟੀ ਜਾ ਚੁੱਕੀ ਹੈ ਤਾਰ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੇਬਲ ਚੋਰ ਗਿਰੋਹ ਨੇ ਫੇਜ਼-3 ਅਤੇ 5 ਦੀਆਂ ਲਾਈਟਾਂ ਦੇ ਕੋਲ ਬਾਲ ਭਵਨ ਤੋਂ ਮਦਨਪੁਰਾ ਨੂੰ ਜਾਂਦੀ ਸਡ਼ਕ ਦੇ ਕੰਢੇ ਟੈਲੀਫੋਨ ਦੀ ਅੰਡਰਗਰਾਉਂਡ ਕੇਬਲ ਨੂੰ ਨਿਸ਼ਾਨਾ ਬਣਾਇਆ ਸੀ । ਉਸ ਸਮੇਂ ਪੀ. ਸੀ. ਆਰ. ਵੀ ਐਕਟਿਵ ਸੀ । ਜਦੋਂ ਤਾਰ ਲਈ ਮੇਨਹੋਲ ਖੋਲ੍ਹਦੇ ਸਮੇਂ ਪੁਲਸ ਨੇ ਵਿਅਕਤੀਆਂ ਤੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਦਿੱਲੀ ਤੋਂ ਰਿਪੇਅਰ ਕਰਨ ਲਈ ਆਏ ਹੋਏ ਹਨ ਪਰ ਅਗਲੇ ਦਿਨ ਜਦੋਂ ਬੀ. ਐੱਸ. ਐੱਨ. ਐੱਲ. ਨੇ ਤਾਰ ਚੋਰੀ ਹੋਣ ਦੀ ਗੱਲ ਕਹੀ ਤਾਂ ਪਤਾ ਲੱਗਾ ਕਿ ਉਸ ਰਾਤ ਵੀ ਰਿਪੇਅਰ ਕਰਨ ਦੇ ਬਹਾਨੇ ਚੋਰ ਬੀ. ਐੱਸ. ਐੱਨ. ਐੱਲ. ਦੀ ਤਾਰ ਕੱਟ ਕੇ ਲੈ ਗਏ ਸਨ । ਉਸ ਮੌਕੇ ਪੁਲਸ ਦੀ ਪੀ. ਸੀ. ਆਰ. ਪਾਰਟੀ ਵਿਚ ਤਾਇਨਾਤ ਕਰਮਚਾਰੀਆਂ ਨੇ ਇਹ ਗੱਲ ਦੱਸੀ ਸੀ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-0ivJQAA

📲 Get Chandigarh News on Whatsapp 💬