[chandigarh] - ਠੇਕਾ ਕਰਮਚਾਰੀਆਂ ਨੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਲਈ ਚੁੱਕੀ ਸਹੁੰ

  |   Chandigarhnews

ਚੰਡੀਗੜ੍ਹ (ਕੌਸ਼ਲ)-ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵਿਚ 9000 ਹਜ਼ਾਰ ਕੰਮ ਕਰਦੇ ਠੇਕਾ ਕਰਮਚਾਰੀ ਸੂਬੇ ਦੇ ਸਾਰੇ ਜ਼ਿਲਿਆਂ ਅਤੇ ਬਲਾਕਾਂ ਵਿਚ ਸਹੁੰ ਚੁੱਕ ਕੇ ਹੋਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰ ਕੇ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕਰ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਨੈਸ਼ਨਲ ਹੈਲਥ ਮਿਸ਼ਨ ਸ੍ਰੀ ਚਮਕੌਰ ਸਾਹਿਬ ਦੇ ਸਿਹਤ ਵਿਭਾਗ ਦੇ ਐੱਨ. ਐੱਚ. ਐੱਮ. ਦੇ ਕਾਮਿਆਂ ਨੇ ਦੱਸਿਆ ਕਿ 14 ਫਰਵਰੀ ਨੂੰ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਪੰਜਾਬ ਭਰ ਦੇ ਠੇਕਾ ਕਰਮਚਾਰੀ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦਾ ਬਾਈਕਾਟ ਕਰਨ ਲਈ ਸਹੁੰ ਚੁੱਕ ਰਹੇ ਹਨ ਅਤੇ ਚੋਣਾਂ ਦਾ ਬਾਈਕਾਟ ਕਰਨ ਲਈ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਗੁਆਢੀਆਂ ਨੂੰ ਵੀ ਪ੍ਰੇਰਿਤ ਕਰਨਗੇ ਕਿਉਂਕਿ ਪੰਜਾਬ ਸਰਕਾਰ ਇਨ੍ਹਾਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਕਈ ਸਾਲਾਂ ਤੋਂ ਲਮਕਾ ਰਹੀ ਹੈ, ਜਦੋਂਕਿ ਗੁਆਂਢੀ ਰਾਜ ਹਰਿਆਣਾ ਨੇ ਉਨ੍ਹਾਂ ਦੇ ਰਾਜ ਵਿਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਪੇਅ ਸਕੇਲ ਲਾ ਕੇ ਹੋਰ ਕਈ ਸਹੂਲਤਾਂ ਵੀ ਦੇ ਦਿੱਤੀਆਂ ਹਨ ਪਰ ਸਾਡੀਆਂ ਮੰਗਾਂ ਨੂੰ ਸਰਕਾਰ ਅਣਗੌਲਿਆਂ ਕਰ ਰਹੀ ਹੈ, ਜਿਸ ਦਾ ਖਮਿਆਜ਼ਾ ਵਿਧਾਨ ਸਭਾ ਚੋਣਾਂ ਦੌਰਾਨ ਪਿਛਲੀ ਸਰਕਾਰ ਨੂੰ ਚੁਕਾਉਣਾ ਪਿਆ ਸੀ। ਹੁਣ ਬਿਲਕੁੱਲ ਇਸੇ ਤਰ੍ਹਾਂ ਇਸ ਵਾਰ ਵੀ ਰੋਸ ਵਜੋਂ ਉਪਰੋਕਤ ਮਿਸ਼ਨ ਦੇ ਠੇਕਾ ਕਰਮਚਾਰੀ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦੇਣਗੇ। ਇਸ ਮੌਕੇ ਉਨ੍ਹਾਂ ਵਲੋਂ ਸਾਰੇ ਸਿਵਲ ਸਰਜਨਾਂ ਨੂੰ ਆਪਣੀਆਂ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਹੈ, 15 ਫਰਵਰੀ ਨੂੰ ਸਾਰੇ ਠੇਕਾ ਕਰਮਚਾਰੀ ਆਪਣੇ ਹਸਪਤਾਲਾਂ, ਸਬ-ਸੈਂਟਰਾਂ ਦੀਆਂ ਬਿਲਡਿੰਗਾਂ ’ਤੇ ਚੜ੍ਹ ਕੇ ਕਾਲੇ ਝੰਡੇ ਲਹਿਰਾਉਣਗੇ ਅਤੇ 16 ਫਰਵਰੀ ਨੂੰ ਕਾਲੇ ਰਿਬਨ ਬੰਨ੍ਹ ਕੇ ਦਫਤਰੀ ਕੰਮਕਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਅਤੇ ਹਰਿਆਣਾ ਰਾਜ ਦੀ ਪਾਲਿਸੀ ਪੰਜਾਬ ਵਿਚ ਲਾਗੂ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਸਤਨਾਮ ਕੌਰ, ਕੁਲਵਿੰਦਰ ਕੌਰ, ਲਖਵਿੰਦਰ ਕੌਰ ‘ਸਾਰੀਆਂ ਏ. ਐੱਨ. ਐੱਮਜ਼’ ਜਸਵਿੰਦਰ ਕੌਰ, ਅਮਨਦੀਪ ਕੌਰ, ਗੁਰਜੀਤ ਕੌਰ ‘ਸਟਾਫ਼ ਨਰਸਾਂ’ ਅਮਰਜੀਤ ਸਿੰਘ, ਗਿਆਨ ਚੰਦ, ਮੰਜੂ ਭੁੰਬਲਾ, ਰਾਜਿੰਦਰ ਸਿੰਘ ਆਦਿ ਸਮੂਹ ਠੇਕਾ ਕਰਮਚਾਰੀ ਹਾਜ਼ਰ ਸਨ।

ਫੋਟੋ - http://v.duta.us/Nm7A3gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jE-fswAA

📲 Get Chandigarh News on Whatsapp 💬