[chandigarh] - ਡੀ. ਜੀ. ਐੱਸ. ਈ. ਗੋਇਲ ਨੂੰ ਦਿੱਤੀ ਵਿਦਾਇਗੀ ਪਾਰਟੀ

  |   Chandigarhnews

ਚੰਡੀਗੜ੍ਹ (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਆਪਣਾ ਅਹੁਦਾ ਛੱਡ ਰਹੇ ਸਕੱਤਰ ਤੇ ਡੀ. ਜੀ. ਐੱਸ. ਈ. ਪ੍ਰਸ਼ਾਂਤ ਕੁਮਾਰ ਗੋਇਲ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਗੋਇਲ ਜ਼ਿਲਾ ਫਤਿਹਗਡ਼੍ਹ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤੇ ਗਏ ਹਨ। ਵਿਦਾਇਗੀ ਪਾਰਟੀ ਵਿਚ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਅਤੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਬੋਰਡ ਦੇ ਅਧਿਕਾਰੀਆਂ ਸਮੇਤ ਸ਼ਿਰਕਤ ਕੀਤੀ ਅਤੇ ਗੋਇਲ ਵਲੋਂ ਦਿੱਤੀਆ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਵਰਨਣਯੋਗ ਹੈ ਕਿ ਵਿਦਾਇਗੀ ਪਾਰਟੀ ਤੋਂ ਪਹਿਲਾਂ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸਕੱਤਰ ਨੇ ਬੋਰਡ ਦੀ ਕੋ-ਆਰਡੀਨੇਸ਼ਨ ਕਮੇਟੀ ਦੀ ਬੈਠਕ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਲਈ ਮੌਕੇ ’ਤੇ ਹੀ ਲੋਡ਼ੀਂਦੇ ਹੁਕਮ ਜਾਰੀ ਕੀਤੇ। ਬੋਰਡ ਦੇ ਅਧਿਕਾਰੀਆਂ ਨਾਲ ਕੀਤੀ ਗਈ ਇਹ ਬੈਠਕ ਗੋਇਲ ਦੀ ਆਖਰੀ ਬੈਠਕ ਸੀ ਤੇ ਉਨ੍ਹਾਂ ਬੋਰਡ ਤੋਂ ਇਸ ਕਾਰਜ ਰਾਹੀਂ ਵਿਦਾਇਗੀ ਲਈ। ਗੋਇਲ ਨੂੰ ਬੋਰਡ ਵਲੋਂ ਯਾਦ ਚਿੰਨ੍ਹ ਵੀ ਦਿੱਤਾ ਗਿਆ।

ਫੋਟੋ - http://v.duta.us/mWh32wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YkH-nwAA

📲 Get Chandigarh News on Whatsapp 💬