[chandigarh] - ਦੋਆਬਾ ਗਰੁੱਪ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

  |   Chandigarhnews

ਚੰਡੀਗੜ੍ਹ (ਨਿਆਮੀਆਂ)-ਦੋਆਬਾ ਗਰੁੱਪ ਆਫ ਕਾਲਜਿਜ਼ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਪਤੰਗ ਉਡਾਣ ਮੁਕਾਬਲਿਆਂ ਵਿਚ ਸਿਮਰਨ ਸਿੰਘ ਅਤੇ ਟੀਮ (ਸਿਵਲ-ਡੀ. ਆਈ. ਟੀ.), ਨਵਦੀਪ ਸਿੰਘ ਅਤੇ ਟੀਮ (ਸੀ. ਐੱਸ. ਈ.-ਡੀ. ਪੀ. ਸੀ.) ਅਤੇ ਜੋਗਾ ਸਿੰਘ ਅਤੇ ਟੀਮ (ਫੂਡ ਟੈੱਕ-ਡੀ. ਪੀ. ਸੀ.) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਆਕਾਸ਼ਦੀਪ ਸਿੰਘ (ਸੀ. ਐੱਸ. ਈ.-ਡੀ. ਪੀ. ਸੀ.) ਨੇ ਹੌਲੀ ਬਾਈਕ ਰੇਸ ਮੁਕਾਬਲਾ ਜਿੱਤਿਆ। ਇਸ ਮੌਕੇ ਦੋਆਬਾ ਗਰੁੱਪ ਦੇ ਮੈਨੇਜਿੰਗ ਵਾਈਸ ਚੇਅਰਮੈਨ ਐੱਸ. ਐੱਸ. ਸੰਘਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਗਿੱਧਾ ਅਤੇ ਭੰਗਡ਼ਾ ਪੇਸ਼ ਕੀਤਾ। ਇਸ ਮੌਕੇ ਡੀ. ਜੀ. ਸੀ. ਅਧਿਕਾਰੀ, ਡਾਇਰੈਕਟਰ/ਪ੍ਰਿੰਸੀਪਲ, ਫੈਕਲਟੀ ਅਤੇ ਸਟਾਫ ਮੈਂਬਰ ਹਾਜ਼ਰ ਸਨ।

ਫੋਟੋ - http://v.duta.us/J95xlwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FUbOCQAA

📲 Get Chandigarh News on Whatsapp 💬