[chandigarh] - ਪਰਸ਼ੂਰਾਮ ਚੌਕ ’ਚ ਭਗਵਾਨ ਸ਼੍ਰੀ ਪਰਸ਼ੂਰਾਮ ਦੀ ਮੂਰਤੀ ਸਥਾਪਿਤ

  |   Chandigarhnews

ਚੰਡੀਗੜ੍ਹ (ਅਰਨੌਲੀ)-ਸ਼੍ਰੀ ਬ੍ਰਾਹਮਣ ਸਭਾ ਮੋਰਿੰਡਾ ਅਤੇ ਯੁਵਾ ਬ੍ਰਾਹਮਣ ਸਭਾ ਵਲੋਂ ਮੋਰਿੰਡਾ ਸ਼ਹਿਰ ਦੇ ਪ੍ਰਮੁੱਖ ਸ਼੍ਰੀ ਪਰਸ਼ੂਰਾਮ ਚੌਕ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ। ਸਭਾ ਦੇ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਯੁਵਾ ਬ੍ਰਾਹਮਣ ਸਭਾ ਦੇ ਜ਼ਿਲਾ ਜਨਰਲ ਸਕੱਤਰ ਰਾਧੇ ਸ਼ਿਆਮ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਵੇਰੇ ਸਨਾਤਨ ਧਰਮ ਮੰਦਰ ਮੋਰਿੰਡਾ ਵਿਖੇ ਪੂਜਾ ਕੀਤੀ ਗਈ, ਉਪਰੰਤ ਚੌਕ ਵਿਚ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ। ਇਸ ਮੌਕੇ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਪਰਸ਼ੂਰਾਮ ਚੌਕ ਨੂੰ ਸਾਫ-ਸੁਥਰਾ ਤੇ ਸੁੰਦਰ ਬਣਾਉਣ ਲਈ ਸਭਾ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਮੰਗਲ ਸੈਨ, ਵਿਨੇ ਜੋਸ਼ੀ, ਪੰ. ਵਜ਼ੀਰ ਚੰਦ, ਰਾਮ ਸਰੂਪ ਸ਼ਰਮਾ, ਪ੍ਰਦੀਪ ਸ਼ਰਮਾ, ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਸਾਮਲ ਸੂਦ, ਨੀਰਜ ਕੁਮਾਰ, ਬਲਰਾਜ ਵਸ਼ਿਸ਼ਟ, ਗੌਰਵ ਵਸ਼ਿਸ਼ਟ, ਚਰਨਜੀਤ ਚੰਨੀ ਡੇਅਰੀ, ਬਲਰਾਮ ਸ਼ੁਕਲਾ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।

ਫੋਟੋ - http://v.duta.us/KWgumgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/scX7jwAA

📲 Get Chandigarh News on Whatsapp 💬