[chandigarh] - ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਤਹਿਤ ਟਾਸਕ ਫੋਰਸ ਦੀ ਮੀਟਿੰਗ

  |   Chandigarhnews

ਚੰਡੀਗੜ੍ਹ (ਜਟਾਣਾ)-ਬਾਲ ਵਿਕਾਸ ਅਫ਼ਸਰ ਕ੍ਰਿਸ਼ਨਾ ਅੱਤਰੀ ਦੀ ਅਗਵਾਈ ’ਚ ਐੱਸ. ਡੀ. ਐੱਮ. ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਬੀ. ਡੀ. ਪੀ. ਓ. ਦਫਤਰ ਖਮਾਣੋਂ ਵਿਖੇ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਅਧੀਨ ਟਾਸਕ ਫੋਰਸ ਦੀ ਮੀਟਿੰਗ ਹੋਈ, ਜਿਸ ਵਿਚ ਐੱਸ. ਡੀ. ਐੱਮ. ਖਮਾਣੋਂ ਪਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਦੇ ਦੌਰ ਵਿਚ ਬੱਚੀਆਂ ਨੂੰ ਉਚੇਰੀ ਸਿੱਖਿਆ ਦੇਣੀ ਅਤਿ ਜ਼ਰੂਰੀ ਹੈ ਕਿਉਂਕਿ ਉਹ ਸਮਾ ਬੀਤ ਚੁੱਕਿਆ ਹੈ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਅੱਜ ਔਰਤਾਂ ਹਰ ਖਿੱਤੇ ਵਿਚ ਮਰਦਾਂ ਤੋਂ ਅੱਗੇ ਹਨ।ਮੀਟਿੰਗ ਵਿਚ ਹਾਜ਼ਰ ਸੰਮਤੀ ਮੈਂਬਰਾਂ, ਆਸ਼ਾ ਤੇ ਆਂਗਣਵਾਡ਼ੀ ਵਰਕਰਾਂ ਅਤੇ ਹੈਲਪਰਾਂ ਨੂੰ ਟਾਸਕ ਫੋਰਸ ਦੀ ਮੀਟਿੰਗ ਬਾਰੇ ਅਤੇ ‘ਬੇਟੀ ਪਡ਼੍ਹਾਓ, ਬੇਟੀ ਬਚਾਓ’ ਪ੍ਰੋਗਰਾਮ ਬਾਰੇ ਐੱਸ. ਐੱਮ. ਓ. ਰਸ਼ਮੀ ਚੋਪਡ਼ਾ, ਬੀ. ਡੀ. ਪੀ. ਓ. ਸੁਰਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਮੁਹੱਈਆ ਕਰਵਾਈ। ਮੀਟਿੰਗ ਵਿਚ ਨਗਰ ਪੰਚਾਇਤ ਦੀ ਪ੍ਰਧਾਨ ਕੁਲਵਿੰਦਰ ਕੌਰ, ਹਰਵਿੰਦਰ ਸਿੰਘ ਲਾਲੀ ਕੰਗ, ਕੁਲਦੀਪ ਕੌਰ, ਸੁਰਮੀਤ ਕੌਰ, ਅਮਰਜੀਤ ਕੌਰ (ਤਿੰਨੇ ਸੁਪਰਵਾਈਜ਼ਰ) ਤੇ ਪੰਚ-ਸਰਪੰਚ ਆਦਿ ਵੀ ਹਾਜ਼ਰ ਸਨ। ਪ੍ਰੋਗਰਾਮ ’ਚ ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਜਗਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਨੇ ਨਿਭਾਈ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/KMyqNQAA

📲 Get Chandigarh News on Whatsapp 💬