[chandigarh] - ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

  |   Chandigarhnews

ਚੰਡੀਗੜ੍ਹ (ਕੌਸ਼ਲ)-ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਸ੍ਰੀ ਚਮਕੌਰ ਸਾਹਿਬ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਉਨ੍ਹਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਤੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ, ਜਿਨ੍ਹਾਂ ਵਿਚ ਗਗਨਪ੍ਰੀਤ ਸਿੰਘ ਨੂੰ ‘ਮਿਸਟਰ ਪਿਪਸ’ ਅਤੇ ਦਿਲਪ੍ਰੀਤ ਕੌਰ ਨੂੰ ‘ਮਿਸ ਪਿਪਸ’, ਸਭ ਤੋਂ ਵਧੀਆ ਮੁਸਕਾਨ ਵਾਲਾ ਲੜਕਾ ਭਵਨਪ੍ਰੀਤ ਸਿੰਘ ਅਤੇ ਲੜਕੀ ਪਰਮਿੰਦਰ ਕੌਰ, ਸਭ ਤੋਂ ਸੋਹਣਾ ਲੜਕਾ ਤਰਮਨ ਸਿੰਘ ਤੇ ਲੜਕੀ ਗੁਰਸਿਮਰਨ ਕੌਰ, ਸਭ ਤੋਂ ਵੱਧ ਆਗਿਆਕਾਰੀ ਵਿਦਿਆਰਥੀ ਤੇਜ਼ਸਬੀਰ ਸਿੰਘ, ਸਭ ਤੋਂ ਵੱਧ ਬੁੱਧੀਮਾਨ ਵਿਦਿਆਰਥੀ ਸ਼ਹਿਬਾਜ ਸਿੰਘ, ਸਰਵਪੱਖੀ ਸਖਸ਼ੀਅਤ ਗੁਰਪ੍ਰੀਤ ਸਿੰਘ ਦੁੱਗਰੀ ਅਤੇ ਜਸਮੀਨ ਕੌਰ ਅਤੇ ਸਭ ਤੋਂ ਵਧੀਆ ਪੁਸ਼ਾਕ ਦਾ ਖਿਤਾਬ ਗੁਰਲੀਨ ਕੌਰ ਅਤੇ ਜਸ਼ਨਪ੍ਰੀਤ ਸਿੰਘ ਨੂੰ ਦਿੱਤਾ ਗਿਆ। ਸੰਸਥਾ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਨੇ 12ਵੀਂ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਚੇਰੀ ਸਿੱਖਿਆ ਹਾਸਲ ਕਰਕੇ ਉਹ ਆਪਣੇ ਮਾਪਿਆਂ, ਸਕੂਲ ਅਤੇ ਦੇਸ਼ ਦਾ ਨਾਂ ਚਮਕਾਉਣ। ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਸਿੱਖਿਆ ਦੇ ਅਗਲੇ ਪੜਾਅ ਵੱਲ ਜਾ ਰਹੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੀ. ਸੀ. ਏ. ਦੇ ਇੰਚਾਰਜ ਸੰਦੀਪ ਕੌਰ ਬਾਜਵਾ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਵਾਈਸ ਪ੍ਰਿੰਸੀਪਲ ਅਨੁਰਾਧਾ ਧੀਮਾਨ, ਇਸਟੇਟ ਇੰਚਾਰਜ ਕੁਲਵੰਤ ਸਿੰਘ, ਟਰਾਂਸਪੋਰਟ ਇੰਚਾਰਜ ਭੁਪਿੰਦਰ ਸਿੰਘ, ਹਾਊਸ ਕੋਆਰਡੀਨੇਟਰ ਪਰਮਿੰਦਰ ਸਿੰਘ, ਸਪੋਰਟਸ ਇੰਚਾਰਜ ਅਮਰਿੰਦਰ ਸਿੰਘ, ਅਕਾਦਮਿਕ ਇੰਚਾਰਜ ਵਿਕਾਸ ਕੁਮਾਰ, ਕੇ. ਜੀ. ਵਿੰਗ ਦੇ ਇੰਚਾਰਜ ਸ਼ਿਵਾਨੀ ਗੁਲਾਟੀ ਤੋਂ ਇਲਾਵਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/WKZeugAA

📲 Get Chandigarh News on Whatsapp 💬