[faridkot-muktsar] - ਕਈ ਚੌਕਾਂ ’ਚ ਟੁੱਟੇ ਹੋਏ ਡਿਵਾਈਡਰ ਸ਼ਹਿਰ ਦੀ ਸੁੰਦਰਤਾ ਨੂੰ ਲਾ ਰਹੇ ਹਨ ਗ੍ਰਹਿਣ

  |   Faridkot-Muktsarnews

ਫਰੀਦਕੋਟ (ਜ. ਬ.)-ਫਰੀਦਕੋਟ ਸ਼ਹਿਰ ਦੀ ਸੁੰਦਰਤਾ ਲਈ ਸਰਕੂਲਰ ਰੋਡ ’ਤੇ ਬਣੇ ਡੌਲਫਿਨ ਚੌਕ ਤੋਂ ਲੈ ਕੇ ਅਮਰਦੀਪ ਬਾਸੀ ਚੌਕ ਤੱਕ ਆਉਂਦੇ-ਜਾਂਦੇ ਰਸਤਿਆਂ ’ਤੇ ਤਿੰਨ ਥਾਵਾਂ ’ਤੇ ਡਿਵਾਈਡਰ ਟੁੱਟੇ ਹੋਏ ਹਨ ਅਤੇ ਇਹ ਡਿਵਾਈਡਰ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਾ ਰਹੇ ਹਨ। ਇਸ ਤੋਂ ਇਲਾਵਾ ਸਰਕੂਲਰ ਰੋਡ ’ਤੇ ਇਨ੍ਹਾਂ ਰਸਤਿਆਂ ਵਿਚ ਸਪੀਡ ਬਰੇਕਰ ਨਾ ਹੋਣ ਕਰ ਕੇ ਵਾਹਨ ਚਾਲਕਾਂ ਅਤੇ ਪੈਦਲ ਜਾਣ ਵਾਲਿਆਂ ਨੂੰ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਰਾਹਗੀਰਾਂ ਨੇ ਦੱਸਿਆ ਕਿ ਬੀਤੇ ਬਾਬਾ ਫਰੀਦ ਜੀ ਦੇ ਮੇਲੇ ਤੋਂ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਡਿਵਾਈਡਰਾਂ ਦੀ ਰਿਪੇਅਰ ਅਤੇ ਰੰਗ ਵੀ ਕੀਤਾ ਗਿਆ ਸੀ ਪਰ ਜ਼ਿਲਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਡਿਵਾਈਡਰਾਂ ਦੀ ਹਾਲਤ ਪਹਿਲਾਂ ਦੀ ਤਰ੍ਹਾਂ ਹੋਣ ਕਰ ਕੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗਾ ਹੋਇਆ ਹੈ। ਡੌਲਫਿਨ ਚੌਕ ਨਜ਼ਦੀਕ ਸਰਕੂਲਰ ਰੋਡ ਦੇ ਵਿਚਕਾਰ ਲੋਕਾਂ ਦੇ ਆਉਣ-ਜਾਣ ਲਈ ਬਣੇ ਰਸਤੇ ’ਚ ਡਿਵਾਈਡਰ ਟੁੱਟੇ ਹੋਏ ਹਨ। ਇਸੇ ਤਰ੍ਹਾਂ ਮੋਰੀ ਗੇਟ ਡੋਗਰ ਬਸਤੀ ’ਚ ਚੌਕ ਅਤੇ ਅਮਰਦੀਪ ਬਾਸੀ ਚੌਕ ਨਜ਼ਦੀਕ ਰਸਤੇ ’ਚ ਬਣੇ ਡਿਵਾਈਡਰ ਟੁੱਟੇ ਹੋਏ ਹਨ, ਜੋ ਕਈ ਹਾਦਸਿਆਂ ਦਾ ਕਾਰਨ ਬਣਦੇ ਨਜ਼ਰ ਆ ਰਹੇ ਹਨ। ਰਾਹਗੀਰਾਂ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਬਾਬਾ ਫਰੀਦ ਮੇਲੇ ਦੌਰਾਨ ਡਿਵਾਈਡਰਾਂ ਦੀ ਰਿਪੇਅਰ ਕਰਨ ਵਾਲੇ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਵਰਤਣ ਕਰ ਕੇ ਅਤੇ ਜ਼ਿਲਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਵਾਈਡਰਾਂ ’ਚ ਬਣੇ ਕਰਾਸਿੰਗ ਰਸਤਿਆਂ ’ਚ ਸਪੀਡ ਬਰੇਕਰ ਨਾ ਹੋਣ ਕਰ ਕੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਿਵਾਈਡਰਾਂ ਦੇ ਕਰਾਸਿੰਗ ਰਸਤਿਆਂ ’ਚ ਟੁੱਟੇ ਪਏ ਡਿਵਾਈਡਰ ਵਧੀਆ ਮਟੀਰੀਅਲ ਨਾਲ ਬਣਾਏ ਜਾਣ।

ਫੋਟੋ - http://v.duta.us/8YFy6QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_Zot4QAA

📲 Get Faridkot-Muktsar News on Whatsapp 💬