[faridkot-muktsar] - ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ, 1 ਜ਼ਖ਼ਮੀ

  |   Faridkot-Muktsarnews

ਫਰੀਦਕੋਟ (ਲਖਵੀਰ, ਪਵਨ)-ਬੀਤੀ ਰਾਤ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ ’ਤੇ ਪਿੰਡ ਬੁੱਟਰ ਸ਼ਰੀਂਹ ਅਤੇ ਭਲਾਈਆਣਾ ਦੇ ਵਿਚਕਾਰ ਸੂਏ ਨੇਡ਼ੇ ਬੀਤੇ ਦਿਨ ਵਾਪਰੇ ਹਾਦਸੇ ਵਾਲੀ ਜਗ੍ਹਾ ’ਤੇ ਹੀ ਇਕ ਹੋਰ ਕਾਰ ਅਤੇ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ, ਜਿਸ ਕਾਰਨ 1 ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਰਾਤ ਕਰੀਬ ਸਾਢੇ 8 ਵਜੇ ਜਦੋਂ ਪਹਿਲਾਂ ਤੋਂ ਵਾਪਰੇ ਹਾਦਸੇ ’ਚ ਨੁਕਸਾਨੇ ਤੇਲ ਨਾਲ ਭਰੇ ਟੈਂਕਰ ਨੂੰ ਖਾਲੀ ਕਰਨ ਲਈ ਪੁਲਸ ਦੀ ਮੌਜੂਦਗੀ ’ਚ ਦੂਸਰੇ ਟੈਂਕਰ ਵਿਚ ਤੇਲ ਭਰਿਆ ਜਾ ਰਿਹਾ ਸੀ ਤਾਂ ਬੀਡ਼ ਤਲਾਅ (ਬਠਿੰਡਾ) ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਹੀ ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਦੀ ਸਾਹਮਣਿਓਂ ਆ ਰਹੀ ਮਾਰੂਤੀ ਕਾਰ (ਡੀ ਐੱਲ 8 ਸੀ ਸੀ 3322) ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਕਾਰ ਸਵਾਰ ਹਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਦੋਦਾ ਤੋਂ ਆਪਣੇ ਪਿੰਡ ਕਿਲੀ ਨਿਹਾਲ ਸਿੰਘ ਜਾ ਰਿਹਾ ਸੀ, ਜੋ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਦੋਦਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਦਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਕੋਟਭਾਈ ਦੀ ਪੁਲਸ ਮਾਮਲੇ ਦੀ ਪਡ਼ਤਾਲ ਕਰ ਰਹੀ ਹੈ।

ਫੋਟੋ - http://v.duta.us/xrCrIAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zq-tKgAA

📲 Get Faridkot-Muktsar News on Whatsapp 💬