[faridkot-muktsar] - ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲਾਂ ਦੇ ਨਿਪਟਾਰੇ ਲਈ ‘ਮੁਆਫੀ ਯੋਜਨਾ’ ਦੀ ਸ਼ੁਰੂਆਤ

  |   Faridkot-Muktsarnews

ਫਰੀਦਕੋਟ (ਪਵਨ, ਖੁਰਾਣਾ, ਦਰਦੀ)- ‘‘ਪੰਜਾਬ ਸਰਕਾਰ ਦੇ ਸੀਵਰੇਜ ਅਤੇ ਸੈਨੀਟੇਸ਼ਨ ਵਿਭਾਗ ਨੇ ਸ਼ਹਿਰਾਂ ’ਚ ਪਾਣੀ ਤੇ ਸੀਵਰੇਜ ਦੇ ਬਕਾਇਆ ਪਏ ਬਿੱਲਾਂ ਦੇ ਨਿਪਟਾਰੇ ਲਈ ‘ਮੁਆਫੀ ਯੋਜਨਾ’ ਦਾ ਐਲਾਨ ਕੀਤਾ ਹੈ’’। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਆਈ. ਏ. ਐੱਸ. ਨੇ ਅੱਜ ਇੱਥੇ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਇਸ ਸਕੀਮ ਦਾ ਲਾਭ ਲੈ ਕੇ ਆਪਣੇ ਬਕਾਇਆ ਬਿੱਲਾਂ ਦਾ ਨਿਪਟਾਰਾ ਕਰਵਾਉਣ ਦੀ ਅਪੀਲ ਕੀਤੀ ਹੈ। ®ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਕੀਮ 31 ਮਾਰਚ, 2018 ਤੋਂ ਪੁਰਾਣੇ ਪਾਣੀ ਅਤੇ ਸੀਵਰੇਜ ਦੇ ਬਕਾਇਆ ਬਿੱਲਾਂ ’ਤੇ ਲਾਗੂ ਹੋਵੇਗੀ। ਇਸ ਸਕੀਮ ਤਹਿਤ ਲੰਬੇ ਸਮੇਂ ਤੋਂ ਬਕਾਇਆ ਖਡ਼੍ਹੇ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦਾ ਇਕ ਵਾਰੀ ਵਿਚ ਨਿਪਟਾਰਾ ਕੀਤਾ ਜਾ ਸਕਦਾ ਹੈ ਅਤੇ ਜੇਕਰ ਕੋਈ ਖਪਤਕਾਰ ਇਕੋ ਕਿਸ਼ਤ ਵਿਚ ਭੁਗਤਾਨ ਕਰਦਾ ਹੈ ਤਾਂ ਉਸ ਨੂੰ ਕੁਲ ਬਕਾਏ ਦਾ 65 ਫੀਸਦੀ ਬਿੱਲ ਹੀ 15 ਮਾਰਚ, 2019 ਤੋਂ ਪਹਿਲਾਂ-ਪਹਿਲਾਂ ਭਰਨਾ ਹੋਵੇਗਾ। ਇਸੇ ਤਰ੍ਹਾਂ ਜੇਕਰ ਕੋਈ 2 ਕਿਸ਼ਤਾਂ ਵਿਚ ਬਕਾਇਆ ਬਿੱਲ ਭਰਦਾ ਹੈ ਤਾਂ ਉਸ ਨੂੰ ਕੁਲ ਬਕਾਏ ਦਾ 70 ਫੀਸਦੀ ਬਿੱਲ 2 ਕਿਸ਼ਤਾਂ ਵਿਚ 15 ਅਪ੍ਰੈਲ, 2019 ਤੋਂ ਪਹਿਲਾਂ ਜਮ੍ਹਾ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਕੋਈ 3 ਕਿਸ਼ਤਾਂ ਵਿਚ ਬਕਾਇਆ ਭਰਦਾ ਹੈ ਤਾਂ ਉਸ ਨੂੰ ਕੁਲ ਬਕਾਇਆ ਰਕਮ ਦਾ 75 ਫੀਸਦੀ 15 ਮਈ, 2019 ਤੱਕ ਭਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚੰਗੀ ਸਕੀਮ ਹੈ ਅਤੇ ਸ਼ਹਿਰ ਵਾਸੀਆਂ ਨੂੰ ਇਸ ਮੁਆਫੀ ਯੋਜਨਾ ਦਾ ਲਾਭ ਲੈ ਕੇ ਬਕਾਇਆ ਬਿੱਲਾਂ ਦਾ ਨਿਪਟਾਰਾ ਕਰ ਲੈਣਾ ਚਾਹੀਦਾ ਹੈ। ਇਸ ਸਬੰਧੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪੀ. ਐੱਸ. ਧੰਜੂ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਜਿਨ੍ਹਾਂ ਲੋਕਾਂ ਨੇ ਗੈਰ-ਕਾਨੂੰਨੀ ਕੁਨੈਕਸ਼ਨ ਲਾਏ ਹੋਏ ਹਨ, ਉਨ੍ਹਾਂ ਕੁਨੈਕਸ਼ਨਾਂ ਨੂੰ 1000 ਰੁਪਏ ਦੀ ਇਕ ਵਾਰੀ ਰੈਗੂਲਰਾਈਜ਼ੇਸ਼ਨ ਫੀਸ ਭਰ ਕੇ ਨਿਯਮਤ ਕੀਤਾ ਜਾ ਸਕਦਾ ਹੈ। ਅਜਿਹੇ ਕੇਸਾਂ ’ਚ ਕੋਈ ਹੋਰ ਜੁਰਮਾਨਾ ਨਹੀਂ ਲਾਇਆ ਜਾਵੇਗਾ ਪਰ ਕੁਨੈਕਸ਼ਨ ਫੀਸ 250 ਰੁਪਏ ਅਤੇ ਸਕਿਓਰਿਟੀ 60 ਰੁਪਏ ਆਮ ਵਾਂਗ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਦੀ ਆਖਰੀ ਮਿਤੀ 15 ਮਾਰਚ. 2019 ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਨਾਗਰਿਕ ਆਪਣੇ ਬਿੱਲ ਅਦਾ ਕਰਨਗੇ ਤਾਂ ਹੀ ਵਿਭਾਗ ਕੋਲ ਚੰਗੀਆਂ ਸੇਵਾਵਾਂ ਲਈ ਰਾਸ਼ੀ ਧਨ ਆਵੇਗੀ ਅਤੇ ਇਹ ਪੈਸਾ ਸ਼ਹਿਰਾਂ ’ਚ ਪਾਣੀ ਅਤੇ ਸੀਵਰੇਜ ਦੀ ਵਿਵਸਥਾ ਦਾ ਸੁਧਾਰ ਕਰਨ ਲਈ ਹੀ ਖਰਚ ਕੀਤਾ ਜਾਵੇਗਾ। ਸ੍ਰੀ ਮੁਕਤਸਰ ਸਾਹਿਬ ਦਾ ਸਬੰਧਤ ਵਿਭਾਗ ਸ਼ਹਿਰ ਵਿਚ ਸੀਵਰੇਜ ਵਿਵਸਥਾ ਦੀ ਸਫਾਈ ’ਤੇ 1.13 ਕਰੋਡ਼ ਰੁਪਏ ਖਰਚ ਕਰਨ ਜਾ ਰਿਹਾ ਹੈ।

ਫੋਟੋ - http://v.duta.us/215m1wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/UMs4iQAA

📲 Get Faridkot-Muktsar News on Whatsapp 💬