[faridkot-muktsar] - ਮਾਰਕੀਟ ਕਮੇਟੀ ਮੁਲਾਜ਼ਮਾਂ ਨੇ ਕੀਤੀ ‘ਕਲਮ-ਛੋਡ਼’ ਹਡ਼ਤਾਲ

  |   Faridkot-Muktsarnews

ਫਰੀਦਕੋਟ (ਪਵਨ, ਖੁਰਾਣਾ)-ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਵੱਲੋ ‘ਕਲਮ-ਛੋਡ਼’ ਹਡ਼ਤਾਲ ਦੇ ਦਿੱਤੇ ਗਏ ਸੱਦੇ ਕਰ ਕੇ ਯੂਨੀਅਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਅੱਜ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਮੂਹ ਮਲਾਜ਼ਮਾਂ ਨੇ ‘ਕਲਮ-ਛੋਡ਼’ ਹਡ਼ਤਾਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਦਿਨੋ-ਦਿਨ ਕੀਤੇ ਜਾ ਰਹੇ ਮਾੜੇ ਵਰਤਾਓ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੀ. ਏ. ਨਾ ਦੇਣਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ, ਕੱਚੇ ਮੁਲਾਜ਼ਮ ਪੱਕੇ ਨਾ ਕਰਨੇ , 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨਾ ਆਦਿ ਜਿਹਡ਼ੀਆਂ ਕਿ ਸਾਰੇ ਵਿਭਾਗਾਂ ਦੀਆਂ ਸਾਂਝੀਆਂ ਮੰਗਾਂ ਹਨ, ਦੇ ਸਬੰਧ ’ਚ ਮਨਿਸਟੀਰੀਅਲ ਯੂਨੀਅਨ ਵੱਲੋਂ 13 ਤੋਂ 17 ਫਰਵਰੀ ਤੱਕ ਕਲਮ-ਛੋਡ਼ ਹਡ਼ਤਾਲ ਕੀਤੀ ਜਾ ਰਹੀ ਹੈੈ। ਇਸ ਲਈ ਉਹ ਉਨ੍ਹਾਂ ਦਾ ਸਾਥ ਦੇਣਗੇ। ਇਸ ਤੋਂ ਇਲਾਵਾ ਜਿਸ ਤਰ੍ਹਾਂ ਪੰਜਾਬ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀਆਂ ਦੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜਿਵੇਂ ਕਿ ਅਜੇ ਤੱਕ ਗਰੇਡਾਂ ਦੀ ਅਨਾਮਲੀ ਦੂਰ ਨਹੀਂ ਕੀਤੀ ਗਈ, ਨਾ ਹੀ 2011 ਦੀ ਭਰਤੀ ਵਾਲੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ, ਨਾ ਹੀ ਮੰਡੀ ਬੋਰਡ ਦੇ ਜੇ. ਈ. ਦੀ ਤਰਜ਼ ’ਤੇ ਮੁਲਾਜ਼ਮਾਂ ਨੂੰ ਮਹੀਨਾਵਾਰ ਪੈਟਰੋਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 20 (2) ਦੀ ਪ੍ਰਵਾਨਗੀ ਆਪਣੇ ਹੱਥ ’ਚ ਲੈ ਕੇ ਮੁਲਾਜ਼ਮਾਂ ਦਾ ਬਹੁਤ ਵੱਡੀ ਪੱਧਰ ’ਤੇ ਨੁਕਸਾਨ ਕੀਤਾ ਜਾ ਰਿਹਾ ਹੈ, ਜਿਵੇਂ ਕਿ ਪ੍ਰਵਾਨਗੀ ਦੀ ਮਿਤੀ ਤੋਂ ਸੀਨੀਆਰਤਾ ਲਾਗੂ ਨਾ ਕਰਨਾ, ਜਿਸ ਨਾਲ ਬਹੁਤੇ ਮੁਲਾਜ਼ਮਾਂ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਭਵਿੱਖ ’ਚ ਹੋਰਨਾਂ ਦਾ ਵੀ ਹੁੰਦਾ ਰਹੇਗਾ ਆਦਿ ਮੰਗਾਂ ਸਬੰਦੀ ਸਾਰੇ ਸਾਥੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ 13 ਤੋਂ 17 ਫਰਵਰੀ ਤੱਕ ਕਲਮ-ਛੋਡ਼ ਹਡ਼ਤਾਲ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਤੋਂ ਹੱਕੀ ਮੰਗਾਂ ਮੰਨਵਾ ਕੇ ਲਾਗੂ ਕਰਵਾਈਆਂ ਜਾ ਸਕਣ।

ਫੋਟੋ - http://v.duta.us/v5CrQAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0NlYcgAA

📲 Get Faridkot-Muktsar News on Whatsapp 💬