[faridkot-muktsar] - ਸੰਗਰਾਂਦ ਮੌਕੇ ਕਰਵਾਈ ਬਾਲਾ ਜੀ ਦੀ ਚੌਂਕੀ

  |   Faridkot-Muktsarnews

ਫਰੀਦਕੋਟ (ਜ. ਬ.)-ਫੱਗਣ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਸ੍ਰੀ ਬਾਲਾ ਜੀ ਸੰਘ ਵੱਲੋਂ ਬਾਲਾ ਜੀ ਦੀ ਚੌਂਕੀ ਸਾਲਾਸਰ ਮੰਦਰ ਪੰਚਵਟੀ ਵਿਖੇ ਕਰਵਾਈ ਗਈ। ਚੌਂਕੀ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ। ਬਾਲਾ ਜੀ ਦਾ ਦਰਬਾਰ ਸੁੰਦਰ ਸਜਿਆ ਹੋਇਆ ਸੀ। ਮਹੰਤ ਰਜਿੰਦਰ ਅਤੇ ਪ੍ਰਧਾਨ ਸੰਜੀਵ ਕੁਮਾਰ ਸ਼ਿਵਾ ਨੇ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਆਰਤੀ ਉਪਰੰਤ ਬਾਲਾ ਜੀ ਨੂੰ ਭੋਗ ਲਵਾ ਕੇ ਪ੍ਰਸਾਦ ਸ਼ਰਧਾਲੂਆਂ ਨੂੰ ਵੰਡਿਆ। ਸੰਘ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਅਰੁਣ ਕੁਮਾਰ ਨੀਟਾ, ਨਰੇਸ਼ ਤਾਇਲ, ਸ਼ਸ਼ੀ ਗੁਪਤਾ, ਨਵੀਨ ਗੁਪਤਾ, ਪੰਕਜ ਗੁਪਤਾ, ਰਮੇਸ਼ ਭਾਰਤੀ, ਹਰਚਰਨ ਸੁਖੀਜਾ, ਵਿਪਨ ਮਿੱਤਲ, ਸੁਰਿੰਦਰ ਛਿੰਦਾ, ਮਨੋਜ ਕੁਮਾਰ, ਪ੍ਰਿੰਸ ਸੇਠੀ, ਪ੍ਰੇਮ ਗੋਇਲ, ਪ੍ਰਸ਼ੋਤਮ ਗੁਪਤਾ, ਅਸ਼ਵਨੀ ਗਾਂਧੀ, ਰਾਮ ਅਰੋਡ਼ਾ ਆਦਿ ਹਾਜ਼ਰ ਸਨ।

ਫੋਟੋ - http://v.duta.us/pnfzhQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/J8wIHwAA

📲 Get Faridkot-Muktsar News on Whatsapp 💬