[faridkot-muktsar] - ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਸ਼ਲਾਘਾਯੋਗ : ਸੰਧੂ

  |   Faridkot-Muktsarnews

ਫਰੀਦਕੋਟ (ਨਰਿੰਦਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਰਨ ਫਾਰ ਹਿਊਮੈਨਿਟੀ’ ਦਾ ਫਲੈਕਸ ਬੋਰਡ ਉੱਘੇ ਸਮਾਜ ਸੇਵੀ ਅਜੇਪਾਲ ਸਿੰਘ ਸੰਧੂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਧਾਰਮਕ, ਵਿਦਿਅਕ, ਵਾਤਾਵਰਣ ਅਤੇ ਖੇਡਾਂ ਦੇ ਖੇਤਰ ’ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਸਟੱਡੀ ਸਰਕਲ ਵੱਲੋਂ ਪੁੱਜੇ ਨਵਨੀਤ ਸਿੰਘ ਅਤੇ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ 24 ਫਰਵਰੀ ਨੂੰ ਸਵੇਰੇ 7:00 ਵਜੇ ਮਿਊਂਸੀਪਲ ਪਾਰਕ ਤੋਂ ਸ਼ੁਰੂ ਹੋਣ ਵਾਲੀ ‘ਰਨ ਫਾਰ ਹਿਊਮੈਨਿਟੀ’ ਦੌੜ ਵਿਚ ਕਿਸੇ ਵੀ ਉਮਰ ਦਾ ਬੱਚਾ, ਨੌਜਵਾਨ, ਬਜ਼ੁਰਗ, ਔਰਤ ਅਤੇ ਮਰਦ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਦੌਡ਼ ਭਾਵੇਂ ਮੈਰਾਥਨ ਨਾਲ ਰਲਦੀ-ਮਿਲਦੀ ਹੈ ਪਰ ਇਸ ਦਾ ਢੰਗ-ਤਰੀਕਾ ਵੱਖਰਾ ਹੈ। ਸਟੱਡੀ ਸਰਕਲ ਦੇ ਜ਼ੋਨਲ ਦਫਤਰ ਵਿਚ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਅਤੇ ਪਹਿਲੀਆਂ 250 ਰਜਿਸਟਰੇਸ਼ਨ ਕਰਵਾਉਣ ਵਾਲਿਆਂ ਲਈ ਚਨਾਬ ਗਰੁੱਪ ਆਫ ਐਜੂਕੇਸ਼ਨ ਵੱਲੋਂ ਮੁਫਤ ਟੀ-ਸ਼ਰਟਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਵੱਲੋਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ’ਚ 550 ਪ੍ਰੋਗਰਾਮ ਨੇਪਰੇ ਚਡ਼੍ਹਾਉਣ ਦੀ ਮੁਹਿੰਮ ਵਿੱੱਢੀ ਗਈ ਹੈ। ਇਸ ਸਮੇਂ ਸਰਪੰਚ ਗੁਰਸੇਵਕ ਸਿੰਘ ਨੀਲਾ ਨਾਨਕਸਰ ਅਤੇ ਡਾ. ਸੁਨੀਲ ਛਾਬਡ਼ਾ ਵੀ ਹਾਜ਼ਰ ਸਨ।

ਫੋਟੋ - http://v.duta.us/PuOUmgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/IKHMBgAA

📲 Get Faridkot-Muktsar News on Whatsapp 💬