[faridkot-muktsar] - ਸੰਸਾਰ ’ਚ ਪ੍ਰੇਮ ਹੀ ਸਭ ਤੋਂ ਉੱਤਮ ਗਹਿਣਾ : ਭਗਤ ਸ਼ੰਮੀ ਚਾਵਲਾ

  |   Faridkot-Muktsarnews

ਫਰੀਦਕੋਟ (ਪਵਨ, ਖੁਰਾਣਾ)- ‘‘ਪ੍ਰੇਮ ਇਕ ਅਜਿਹਾ ਹਥਿਆਰ ਹੈ, ਜਿਸ ਨਾਲ ਦੁਸ਼ਮਣ ਨੂੰ ਵੀ ਆਸਾਨੀ ਨਾਲ ਜਿੱਤਿਆ ਜਾ ਸਕਦਾ ਹੈ ਅਤੇ ਜੋ ਵਿਅਕਤੀ ਸਾਰਿਆਂ ਨਾਲ ਨਿਸਵਾਰਥ ਪ੍ਰੇਮ ਕਰਦੇ ਹਨ, ਉਨ੍ਹਾਂ ਨੂੰ ਹਰ ਜਗ੍ਹਾ ਮਾਣ-ਸਤਿਕਾਰ ਮਿਲਦਾ ਹੈ। ਸੰਸਾਰ ਵਿਚ ਪ੍ਰੇਮ ਹੀ ਸਭ ਤੋਂ ਉੱਤਮ ਗਹਿਣਾ ਹੈ’’। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੱਲਾ ਗਾਂਧੀ ਨਗਰ ਸਥਿਤ ਆਪਸੀ ਭਾਈਚਾਰੇ ਅਤੇ ਮਾਨਵਤਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸੰਤ ਮੰਦਰ, ਡੇਰਾ ਸੰਤ ਬਾਬਾ ਬੱਗੂ ਭਗਤ ਸਾਂਝਾ ਦਰਬਾਰ ਵਿਖੇ ਅੱਜ ਕਰਵਾਏ ਸਤਿਸੰਗ ਦੌਰਾਨ ਡੇਰਾ ਸੇਵਾ ਸੰਭਾਲ ਕਮੇਟੀ ਦੇ ਪ੍ਰਧਾਨ ਅਤੇ ਡੇਰੇ ਦੇ ਗੱਦੀ ਨਸ਼ੀਨ ਭਗਤ ਸ਼ੰਮੀ ਚਾਵਲਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਫਰਮਾਇਆ ਕਿ ਪ੍ਰੇਮ ਇਕ ਅਜਿਹੀ ਚੀਜ਼ ਹੈ, ਜੋ ਦੂਜਿਆਂ ਨਾਲ ਵੰਡਣ ’ਤੇ ਵਧਦਾ ਹੈ। ਸਾਨੂੰ ਭਾਈਚਾਰੇ ਅਤੇ ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ। ਭਗਤ ਸ਼ੰਮੀ ਚਾਵਲਾ ਨੇ ਦੱਸਿਆ ਕਿ ਡੇਰੇ ’ਚ ਆਉਣ ਵਾਲੇ ਸਭ ਦੁਖਿਆਰਿਆਂ ਦੇ ਪ੍ਰਮਾਤਮਾ ਦੁੱਖ ਦੂਰ ਕਰਦਾ ਹੈ। ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸਤਿਸੰਗ ਦੀ ਸਮਾਪਤੀ ਤੋਂ ਬਾਅਦ ਸੰਗਤ ’ਚ ਅਤੁੱਟ ਲੰਗਰ ਵਰਤਾਇਆ ਗਿਆ।

ਫੋਟੋ - http://v.duta.us/N_MkvAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/V6b8kAAA

📲 Get Faridkot-Muktsar News on Whatsapp 💬