[faridkot-muktsar] - 43 ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ

  |   Faridkot-Muktsarnews

ਫਰੀਦਕੋਟ (ਪਰਮਜੀਤ)-ਕਿਸਾਨਾਂ ਨੂੰ ‘ਕਰਜ਼ਾ ਮੁਆਫ਼ੀ ਸਕੀਮ’ ਤਹਿਤ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡਣ ਲਈ ਪਿੰਡ ਸਾਦਿਕ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ 43 ਲਾਭਪਾਤਰੀ ਕਿਸਾਨਾਂ ਨੂੰ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਨੇ 65 ਲੱਖ ਰੁਪਏ ਦੇ ਕਰੀਬ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ। ਇਸ ਸਮੇਂ ਸ਼ਿਵਰਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲਾਂ ਵੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਯਤਨਾਂ ਨਾਲ ਇਸ ਸਕੀਮ ’ਚ ਆਉਂਦੇ ਕਾਫੀ ਕਿਸਾਨਾਂ ਦਾ ਕਰਜ਼ਾ ਮੁਆਫ ਹੋ ਚੁੱਕਾ ਹੈ ਅਤੇ ਜੋ ਕਿਸਾਨ ਰਹਿ ਗਏ ਹਨ, ਉਨ੍ਹਾਂ ਦਾ ਸਰਵੇ ਕਰਵਾ ਕੇ ਫਾਈਲ ਸਰਕਾਰ ਨੂੰ ਜਲਦੀ ਭੇਜ ਦਿੱਤੀ ਜਾਵੇਦੀ ਤਾਂ ਜੋ ਲੋਡ਼ਵੰਦ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਲੋਡ਼ਵੰਦ ਕਿਸਾਨਾਂ ਦਾ ਪੜਾਅਵਾਰ ਕਰਜ਼ਾ ਮੁਆਫ਼ ਕੀਤਾ ਜਾ ਰਿਹਾ। ਇਸ ਦੌਰਾਨ ਜਸਵੀਰ ਸਿੰਘ ਸਕੱਤਰ, ਬਲੌਰ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ ਢਿੱਲੋਂ, ਰੂਪ ਸਿੰਘ ਢਿੱਲੋਂ, ਨੈਬ ਸਿੰਘ ਢਿੱਲੋਂ, ਗੁਰਜੀਤ ਸਿੰਘ ਢਿੱਲੋਂ, ਅੰਗਰੇਜ ਸਿੰਘ, ਪਾਲ ਸਿੰਘ, ਸਾਰਜ ਸਿੰਘ, ਕੰਤਾ ਸਿੰਘ, ਗੁਰਪ੍ਰਤਾਪ ਸਿੰਘ, ਅਵਤਾਰ ਸਿੰਘ, ਬਿਸ਼ਨ ਕਟਾਰੀਆ, ਧੰਨਾ ਸਿੰਘ ਆਦਿ ਮੌਜੂਦ ਸਨ।

ਫੋਟੋ - http://v.duta.us/lS8lLAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vsVZpQAA

📲 Get Faridkot-Muktsar News on Whatsapp 💬