[firozepur-fazilka] - ਖੁਦ ਨੂੰ ਪ੍ਰੇਸ਼ਾਨੀ ਤੋਂ ਮੁਕਤ ਰੱਖਣ ਲਈ ਰਾਜਯੋਗ ਹੈ ਸੰਜੀਵਨੀ ਬੂਟੀ : ਭਗਵਾਨ ਭਾਈ

  |   Firozepur-Fazilkanews

ਫਿਰੋਜ਼ਪੁਰ (ਆਹੂਜਾ)-ਰਾਜਯੋਗ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ, ਮਨ ਨੂੰ ਸੱਚੀ ਸ਼ਾਂਤੀ ਅਤੇ ਸਹੀ ਦਿਸ਼ਾ ਦੇ ਕੇ ਮਨ ਵਿਚ ਚੱਲਣ ਵਾਲੇ ਗਲਤ ਵਿਚਾਰਾਂ ’ਤੇ ਕਾਬੂ ਪਾ ਕੇ ਪ੍ਰੇਸ਼ਾਨੀ ਤੋਂ ਮੁਕਤ ਹੋ ਸਕਦੇ ਹਾਂ। ਖੁਦ ਨੂੰ ਪ੍ਰੇਸ਼ਾਨੀ ਤੋਂ ਮੁਕਤ ਰੱਖਣ ਲਈ ਰਾਜਯੋਗ ਇਕ ਸੰਜੀਵਨੀ ਬੂਟੀ ਤਰ੍ਹਾਂ ਕੰਮ ਕਰਦਾ ਹੈ। ਇਹ ਵਿਚਾਰ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਮਾਊਂਟ ਆਬੂ (ਰਾਜਸਥਾਨ) ਤੋਂ ਆਏ ਰਾਜਯੋਗੀ ਬ੍ਰਹਮਕੁਮਾਰ ਭਗਵਾਨ ਭਾਈ ਨੇ ਬ੍ਰਹਮਕੁਮਾਰੀ ਆਸ਼ਰਮ ਮੱਖੂ ਵਿਖੇ ਹਾਜ਼ਰ ਸ਼ਰਧਾਲੂਆਂ ਨੂੰ ਪ੍ਰਗਟ ਕੀਤੇ। ਉਨ੍ਹਾਂ ਰਾਜਯੋਗ ਦੀ ਵਿਧੀ ਦੱਸਦਿਆਂ ਕਿਹਾ ਕਿ ਆਤਮ ਵਿਸ਼ਵਾਸ ਨਾਲ ਪ੍ਰਮਾਤਮਾ ਨੂੰ ਸੱਚੇ ਮਨ ਨਾਲ ਯਾਦ ਕਰਨਾ, ਉਨ੍ਹਾਂ ਦੇ ਗੁਣਾਂ ਦਾ ਗੁਣਗਾਨ ਕਰਨਾ ਹੀ ਰਾਜਯੋਗ ਹੈ। ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਖੁਦ ’ਚ ਗੁਣਾਂ ਦੀ ਬੁੱਧੀ ਹੁੰਦੀ ਹੈ ਅਤੇ ਜੀਵਨ ਤੇ ਵਪਾਰ ’ਚ ਨਿਖਾਰ ਆਉਣ ਲੱਗਦਾ ਹੈ। ਇਸ ਲਈ ਸਾਨੂੰ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਸਹੀ ਸੋਚ ’ਚ ਲਾਉਣਾ ਚਾਹੀਦਾ ਹੈ। ਸਰੀਰ ’ਚ ਜ਼ਿਆਦਾ ਬੀਮਾਰੀਆਂ ਦਾ ਕਾਰਨ ਵੀ ਗਲਤ ਸੋਚ ਹੈ। ਗਲਤ ਸੋਚ ਨਾਲ ਪ੍ਰੇਸ਼ਾਨੀ ਪੈਦਾ ਹੁੰਦੀ ਹੈ। ਪ੍ਰੇਸ਼ਾਨੀ ਨਾਲ ਸਰੀਰਕ ਤੇ ਮਾਨਸਿਕ ਬੀਮਾਰੀਆਂ ਅਤੇ ਸੱਮਸਿਆਵਾਂ ਵਧ ਜਾਂਦੀਆਂ ਹਨ। ਆਪਸੀ ਮਤਭੇਦ ਅਤੇ ਟਕਰਾਅ ਵਧ ਜਾਂਦਾ ਹੈ। ਜਿਥੇ ਪ੍ਰੇਸ਼ਾਨੀ ਹੈ, ਉਥੇ ਮਾਨਸਿਕ ਅਸ਼ਾਂਤੀ ਹੋਣ ਕਾਰਨ ਵਿਅਕਤੀ ਨਸ਼ਿਆਂ ਰਾਹੀਂ ਆਪਣਾ ਜੀਵਨ ਸਮੱਸਿਆ ਦੇ ਦਲਦਲ ’ਚ ਫਸਾ ਲੈਂਦਾ ਹੈ। ਭਗਵਾਨ ਭਾਈ ਨੇ ਕਿਹਾ ਕਿ ਮਨ ’ਚ ਗਲਤ ਵਿਚਾਰ ਚੱਲਣ ਨਾਲ ਆਪਸੀ ਸਬੰਧਾਂ ’ਚ ਕਡ਼ਵਾਹਟ ਆ ਜਾਂਦੀ ਹੈ। ਮਨ ’ਚ ਚੱਲਣ ਵਾਲੇ ਗਲਤ ਵਿਚਾਰਾਂ ਨਾਲ ਹੀ ਨਫਰਤ, ਵੈਰ, ਵਿਰੋਧ ਪੈਦਾ ਹੁੰਦਾ ਹੈ ਅਤੇ ਕ੍ਰੋਧ, ਚਿਡ਼-ਚਿਡ਼ਾਪਣ ਵੀ ਆ ਜਾਂਦਾ ਹੈ। ਕ੍ਰੋਧ, ਚਿਡ਼-ਚਿਡ਼ਾਪਣ ਅਤੇ ਪ੍ਰੇਸ਼ਾਨੀ ਕਾਰਨ ਆਪਸੀ ਭਾਈਚਾਰਾ ਖਤਮ ਹੋ ਜਾਂਦਾ ਹੈ। ਪਿਤਾ ਪ੍ਰਮਾਤਮਾ, ਕਰਮਾਂ ਦੀ ਗ੍ਰਹਿ ਗਤੀ ਨੂੰ ਭੁੱਲਣ ਕਾਰਨ ਹੀ ਪ੍ਰੇਸ਼ਾਨੀ ਪੈਦਾ ਹੁੰਦੀ ਹੈ। ਇਸ ਮੌਕੇ ਬ੍ਰਹਮਕੁਮਾਰੀ ਆਸ਼ਰਮ ਮੱਖੂ ਦੀ ਦਿਵਿਆ ਦੀਦੀ ਨੇ ਕਿਹਾ ਕਿ ਰਾਜਯੋਗ ਦੇ ਰੋਜ਼ਾਨਾ ਅਭਿਆਸ ਨਾਲ ਅਸੀਂ ਆਪਣੀਆਂ ਇੰਦਰੀਆਂ ਨੂੰ ਪ੍ਰੇਸ਼ਾਨੀ ਤੋਂ ਮੁਕਤ ਕਰ ਸਕਦੇ ਹਾਂ। ਇਸ ਮੌਕੇ ਬੀ. ਕੇ. ਪੂਨਮ, ਬੀ. ਕੇ. ਜਗਦੀਸ਼ ਸਚਦੇਵਾ, ਦਰਸ਼ਨ ਕੁਮਾਰ ਆਹੂਜਾ, ਡਾ. ਸੰਜੀਵ ਟੰਡਨ, ਰਾਕੇਸ਼ ਬਜਾਜ, ਕੀਮਤੀ ਕਟਾਰੀਆ, ਸੁਰਿੰਦਰ ਮਾਨਕਟਾਲਾ, ਗਣੇਸ਼, ਸ਼ਾਮ ਲਾਲ ਕੱਕਡ਼, ਪ੍ਰੇਮ ਗਰੋਵਰ, ਹਰਬੰਸ ਸਿੰਘ, ਬਿੰਨੀ ਕਟਾਰੀਆ, ਹਰਬਿੰਦਰਪਾਲ ਠੁਕਰਾਲ, ਤਰਸੇਮ ਖੁਰਾਣਾ, ਮਹਿੰਦਰ ਨਰੂਲਾ, ਬਿੱਟੂ ਦੱਖਣਾ, ਧਰਮਪਾਲ ਆਦਿ ਹਾਜ਼ਰ ਸਨ। ਬ੍ਰਹਮਕੁਮਾਰੀ ਆਸ਼ਰਮ ’ਚ ਪ੍ਰਵਚਨ ਕਰਦੇ ਹੋਏ ਭਗਵਾਨ ਭਾਈ ਤੇ ਬੈਠੇ ਸ਼ਰਧਾਲੂ। (ਆਹੂਜਾ)

ਫੋਟੋ - http://v.duta.us/naOpxwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_q3uAAAA

📲 Get Firozepur-Fazilka News on Whatsapp 💬