[firozepur-fazilka] - ਚੌਕੀਦਾਰ ਕਤਲਕਾਂਡ ਦੇ 3 ਮੁਲਜ਼ਮ ਪੁਲਸ ਰਿਮਾਂਡ ’ਤੇ

  |   Firozepur-Fazilkanews

ਫਿਰੋਜ਼ਪੁਰ (ਜ.ਬ.)-ਚੌਕੀਦਾਰ ਦੇ ਕਤਲ ਦੇ ਦੋਸ਼ ’ਚ ਕਾਬੂ 3 ਮੁਲਜ਼ਮਾਂ ਨੂੰ ਥਾਣਾ ਸਦਰ ਦੀ ਪੁਲਸ ਨੇ ਮਾਣਯੋਗ ਜੱਜ ਅਰੁਣ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ, ਜਿਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ। ®ਜ਼ਿਕਰਯੋਗ ਹੈ ਕਿ 28.10.2018 ਨੂੰ ਏ ਵਨ ਮਾਰਬਲ ’ਤੇ ਚੌਕੀਦਾਰ ਮਾਹੀਰਾਜ ਬਲੀ ਉਰਫ ਨਿਨਕੇ ਪੁੱਤਰ ਚੇਤਨ ਰਾਮ ਦਾ ਕਤਲ ਕੀਤਾ ਗਿਆ ਸੀ। ਇਸ ਸਬੰਧ ’ਚ ਪੁਲਸ ਨੇ ਮੁਕੱਦਮਾ ਨੰ. 71 ਅਣਪਛਾਤੇ ਲੋਕਾਂ ਖਿਲਾਫ ਦਰਜ ਕੀਤਾ ਸੀ। ਪੁਲਸ ਨੇ ਬੀਤੇ ਦਿਨ ਚੌਕੀਦਾਰ ਦੇ ਕਤਲ ਦੇ ਦੋਸ਼ ’ਚ 3 ਨੌਜਵਾਨਾਂ ਗੋਪਾਲ ਪੁੱਤਰ ਕ੍ਰਿਸ਼ਨ ਲਾਲ ਉਰਫ ਪੱਪੂ, ਕਾਲਿਆ ਉਰਫ ਰਿੰਕੂ ਪੁੱਤਰ ਰਮੇਸ਼ਵਰ ਤੇ ਹਰਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਬੁਰਜ ਮੁਹਾਰ ਨੂੰ ਕਾਬੂ ਕਰ ਲਿਆ ਸੀ, ਜਿਨ੍ਹਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ।

ਫੋਟੋ - http://v.duta.us/y50NmwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Cbi-bQAA

📲 Get Firozepur-Fazilka News on Whatsapp 💬