[firozepur-fazilka] - ਨੌਜਵਾਨਾਂ ਨੂੰ ਖੂਨ ਦਾਨ ਕਰਨ ਲਈ ਕੀਤਾ ਪ੍ਰੇਰਿਤ

  |   Firozepur-Fazilkanews

ਫਿਰੋਜ਼ਪੁਰ (ਭੁੱਲਰ)- ਲਾਈਨਜ਼ ਕਲੱਬ ਫਿਰੋਜ਼ਪੁਰ ਵੱਲੋਂ ਅੱਜ ਮੁਹੱਲਾ ਧਰਮਪੁਰਾ ਵਿਖੇ ਖੂਨ ਜਾਂਚ ਤੇ ਸ਼ੂਗਰ ਜਾਂਚ ਦਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਲਾਈਨਜ਼ ਕਲੱਬ ਦੇ ਪ੍ਰਧਾਨ ਲਲਿਤ ਤ੍ਰੇਹਣ ਨੇ ਕੀਤੀ। ਇਸ ਦੌਰਾਨ ਖੂਨ ਜਾਂਚ ਕਰਵਾਉਣ ਆਏ ਨੌਜਵਾਨਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਸ਼ੂਗਰ ਦੇ ਪੀਡ਼ਤ ਮਰੀਜ਼ਾਂ ਨੂੰ ਸ਼ੂਗਰ ਤੋਂ ਬਚਣ ਸਬੰਧੀ ਸੁਝਾਅ ਦਿੱਤੇ ਗਏ। ਇਸ ਕੈਂਪ ਦੇ ਪ੍ਰਾਜੈਕਟਰ ਚੇਅਰਮੈਨ ਇੰਜੀ. ਲਕਸ਼ਦੀਪ ਜੋਸ਼ੀ, ਸੁਖਦੇਵ ਸਿੰਘ ਬਾਵਾ, ਸਤੀਸ਼ ਸੇਤੀਆ, ਸੰਤੋਖ ਤੱਖੀ, ਡਾ. ਲਾਈਨ ਜਗਦੀਪ ਜੋਸ਼ੀ ਵੱਲੋਂ ਕੈਂਪ ਨੂੰ ਨੇਪਡ਼ੇ ਚਾਡ਼੍ਹਨ ਲਈ ਅਹਿਮ ਯੋਗਦਾਨ ਪਾਇਆ। ਇਸ ਕੈਂਪ ਦੌਰਾਨ ਕਰੀਬ 50 ਵਿਅਕਤੀਆਂ ਦਾ ਬਲੱਡ ਚੈੱਕਅਪ ਕੀਤਾ ਗਿਆ ਤੇ 15 ਵਿਅਕਤੀਆਂ ਦਾ ਸ਼ੂਗਰ ਚੈੱਕਅਪ ਕੀਤਾ ਗਿਆ। ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਬਲੱਡ ਦਾਨ ਸਬੰਧੀ ਵੱਖ-ਵੱਖ ਥਾਵਾਂ ’ਤੇ ਕੈਂਪ ਵੀ ਆਯੋਜਤ ਕੀਤਾ ਜਾਵੇਗਾ। ਕੈਂਪ ਦੌਰਾਨ ਬਲੱਡ ਤੇ ਸ਼ੁਗਰ ਜਾਂਚ ਕਰਦੇ ਮਾਹਿਰ।

ਫੋਟੋ - http://v.duta.us/cs5xaAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4NsbWAAA

📲 Get Firozepur-Fazilka News on Whatsapp 💬