[firozepur-fazilka] - ਬੇਕਾਬੂ ਹੋ ਕੇ ਕਾਰ ਪਲਟੀ, 2 ਜ਼ਖਮੀ

  |   Firozepur-Fazilkanews

ਫਿਰੋਜ਼ਪੁਰ (ਗੁਲਾਟੀ)-ਅੱਜ ਕੌਮੀਸ਼ਾਹ ਮਾਰਗ ’ਤੇ ਪਿੰਡ ਕੋਟਲਾ ਬਾਈਪਾਸ ਨੇਡ਼ੇ ਇਕ ਕਾਰ ਪਲਟ ਜਾਣ ਕਰ ਕੇ ਇਸ ’ਚ ਸਵਾਰ 2 ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਇਆ ਗਿਆ। ਜ਼ਖਮੀਆਂ ਦੀ ਪਛਾਣ ਦਿਨੇਸ਼ ਕੁਮਾਰ ਪੁੱਤਰ ਸਰਵੇਸ਼ ਕੁਮਾਰ ਵਾਸੀ ਤਲਵੰਡੀ ਭਾਈ ਅਤੇ ਗੁਰਰਾਜ ਸਿੰਘ ਵਾਸੀ ਸਾਧੂਵਾਲਾ ਵਜੋਂ ਹੋਈ, ਜੋ ਆਪਣੀ ਨਿਸਾਨ ਕੰਪਨੀ ਦੀ ਕਾਰ ’ਤੇ ਤਲਵੰਡੀ ਭਾਈ ਤੋਂ ਫਰੀਦਕੋਟ ਵੱਲ ਜਾ ਰਹੇ ਸਨ ਕਿ ਪਿੰਡ ਕੋਟਲਾ ਬਾਈਪਾਸ ਨੇਡ਼ੇ ਉਨ੍ਹਾਂ ਦੀ ਕਾਰ ਪਲਟ ਕੇ ਖੇਤਾਂ ’ਚ ਜਾ ਡਿੱਗੀ। ਇਸ ਹਾਦਸੇ ’ਚ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਫੋਟੋ - http://v.duta.us/AX0yYAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/57bfQQAA

📲 Get Firozepur-Fazilka News on Whatsapp 💬