[firozepur-fazilka] - ਬਸਤੀ ਟੈਂਕਾਂ ਵਾਲੀ ਦੀ ਗਲੀ ਦਾ 26 ਨੰ. ਦਾ ਸੀਵਰੇਜ ਸਿਸਟਮ ਬੰਦ, ਵਾਸੀ ਪ੍ਰੇਸ਼ਾਨ

  |   Firozepur-Fazilkanews

ਫਿਰੋਜ਼ਪੁਰ (ਕੁਮਾਰ)-ਸ਼ਹਿਰ ਦੀ ਬਸਤੀ ਟੈਂਕਾਂ ਵਾਲੀ ਦੀ 26 ਨੰਬਰ ਗਲੀ ’ਚ ਪਿਛਲੇ 6 ਮਹੀਨਿਆਂ ਤੋਂ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਲੋਕ ਨਰਕ ਭਰਿਆ ਜੀਵਨ ਬੀਤ ਕਰਨ ਲਈ ਮਜਬੂਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗਲੀ ’ਚ ਲੰਬੇ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਖਡ਼੍ਹਾ ਹੋਣ ਕਾਰਨ ਇਥੇ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਤੇ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਦੀ ਆਉਣਾ-ਜਾਣਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਗਲੀ ਨਿਵਾਸੀ ਪ੍ਰਵੀਨ ਬਾਲੀ, ਕੁਲਦੀਪ ਸਿੰਘ, ਸੁਰਿੰਦਰ ਕੁਮਾਰ, ਮੋਨਿਕਾ ਬਾਲੀ, ਸਵਿਤਾ ਅਰੋਡ਼ਾ, ਅੰਸ਼ਿਕਾ, ਪੰਕਜ ਮਲਿਕ, ਰਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਗਲੀ ਵਿਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਠੱਪ ਹੋਇਆ ਪਿਆ ਹੈ, ਜਿਸ ਕਾਰਨ ਸਾਰੀ ਗਲੀ ’ਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਚ ਉਹ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ ਪਰ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀ ਇਸ ਮੁਸ਼ਕਲ ਵੱਲ ਜਲਦ ਧਿਆਨ ਦੇ ਕੇ ਇਸ ਦਾ ਹੱਲ ਕਰਵਾਉਣ ਤਾਂ ਕਿ ਲੋਕਾਂ ’ਚ ਕੋਈ ਬੀਮਾਰੀ ਨੇ ਫੈਲੇ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਮੁਸ਼ਕਲ ਦਾ ਹੱਲ ਨਹੀਂ ਹੋਇਆ ਤਾਂ ਉਹ ਮਜਬੂਰ ਹੋ ਕੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਬਸਤੀ ਟੈਂਕਾਂ ਵਾਲੀ ਦੀ ਗਲੀ ਨੰ. 26 ’ਚ ਸੀਵਰੇਜ ਦਾ ਖਡ਼੍ਹਾ ਪਾਣੀ ਤੇ ਜਾਣਕਾਰੀ ਦਿੰਦੇ ਗਲੀ ਦੇ ਨਿਵਾਸੀ। (ਕੁਮਾਰ)

ਫੋਟੋ - http://v.duta.us/x6VpMgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/kLHv1wAA

📲 Get Firozepur-Fazilka News on Whatsapp 💬