[firozepur-fazilka] - ਭੀਮ ਕਤਲਕਾਂਡ ; ਸ਼ਿਵ ਲਾਲ ਡੋਡਾ ਤੇ ਹੋਰਨਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ

  |   Firozepur-Fazilkanews

ਫਿਰੋਜ਼ਪੁਰ (ਜ.ਬ., ਰਹੇਜਾ)-ਸ਼ਰਾਬ ਵਪਾਰੀ, ਸ਼੍ਰੋਅਦ ਦੇ ਸਾਬਕਾ ਹਲਕਾ ਮੁਖੀ ਤੇ ਬਹੁ-ਚਰਚਿਤ ਭੀਮ ਕਤਲਕਾਂਡ ਦੇ ਸਾਜ਼ਿਸ਼ਕਰਤਾ ਸ਼ਿਵ ਲਾਲ ਡੋਡਾ, ਉਸ ਦੇ ਭਤੀਜੇ ਅਮਿਤ ਡੋਡਾ, ਸਹਿਯੋਗੀ ਦਵਿੰਦਰ ਕੁਮਾਰ ਤੇ ਰਾਜ ਕੁਮਾਰ ਵਿਰੁੱਧ ਨਗਰ ਥਾਣਾ ਦੀ ਪੁਲਸ ਨੇ ਧੋਖਾਦੇਹੀ ਤੇ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਬਾਦਲ ਪਰਿਵਾਰ ਦੇ ਨੇਡ਼ਲੇ ਸਹਿਯੋਗੀ ਤੇ ਜ਼ਿਲਾ ਪ੍ਰੀਸ਼ਦ ਮੁਕਤਸਰ ਦੇ ਮੈਂਬਰ ਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।ਪਿੰਡ ਤਰਮਾਲਾ ਤਹਿਸੀਲ ਮਲੋਟ ਦੇ ਵਾਸੀ ਮਨਦੀਪ ਸਿੰਘ ਨੇ 25 ਸਤੰਬਰ 2018 ਨੂੰ ਜ਼ਿਲਾ ਪੁਲਸ ਕਪਤਾਨ ਫਾਜ਼ਿਲਕਾ ਨੂੰ ਕੀਤੀ ਗਈ ਸ਼ਿਕਾਇਤ ’ਚ ਕਿਹਾ ਸੀ ਕਿ ਸਾਲ 2011-12 ਦੌਰਾਨ ਉਸ ਨੂੰ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦਾ ਐੱਲ ਵਨ ਠੇਕਾ ਲਾਇਸੈਂਸ ਵੰਡ ਕੀਤੀ ਗਈ। ਇਸ ਨੂੰ ਉਸ ਦੀ ਫਰਮ ਮੈ. ਮਨਦੀਪ ਸਿੰਘ ਐਂਡ ਕੰਪਨੀ ਦੇ ਨਾਂ ਨਾਲ ਚਲਾਇਆ ਜਾਂਦਾ ਸੀ। ਲਾਇਸੈਂਸ ਦੀ ਸੀਮਾ ਸਾਲ 2011-12 ਦੇ ਲਈ ਸੀ। ਫਰਮ ਦਾ ਖਾਤਾ ਐੱਚ. ਡੀ. ਐੱਫ. ਸੀ. ਅਬੋਹਰ ਸ਼ਾਖਾ ’ਚ ਖੁੱਲ੍ਹਵਾਇਆ ਗਿਆ। ਅਲਾਟਸ਼ੁਦਾ ਠੇਕੇ ਦਾ ਕੰਮ ਜੁਲਾਈ 2011 ਤੱਕ ਚੱਲਿਆ। ਉਸ ਤੋਂ ਬਾਅਦ ਕਾਰੋਬਾਰ ਬੰਦ ਕਰ ਦਿੱਤਾ ਗਿਆ ਤੇ ਉਸ ਵੱਲੋਂ ਬੈਂਕ ਖਾਤੇ ’ਚ ਕਿਸੇ ਤਰ੍ਹਾਂ ਦਾ ਲੈਣ-ਦੇਣ ਨਹੀਂ ਕੀਤਾ ਗਿਆ।ਉਸ ਨੇ ਕਿਹਾ ਕਿ ਐੱਮ. ਐੱਸ. ਗਗਨ ਵਾਈਨ ਟਰੈਡਰਸ ਨੂੰ ਐੱਲ. ਵਨ ਲਾਇਸੈਂਸ ਵੱਖ ਤੌਰ ’ਤੇ ਅਲਾਟ ਕੀਤਾ ਗਿਆ। ਸ਼ਿਵ ਲਾਲ ਡੋਡਾ, ਦਵਿੰਦਰ ਕੁਮਾਰ ਤੇ ਅਮਿਤ ਡੋਡਾ ਸ਼ਰਾਬ ਵਪਾਰੀ ਸਨ ਤੇ ਰਾਜ ਕੁਮਾਰ ਇਨ੍ਹਾਂ ਦਾ ਮੁਲਾਜ਼ਮ ਸੀ। ਇਨ੍ਹਾਂ ਨੇ ਆਪਸ ’ਚ ਕਥਿਤ ਮਿਲੀਭੁਗਤ ਕਰ ਕੇ ਕਥਿਤ ਰੂਪ ਨਾਲ ਮਨਦੀਪ ਸਿੰਘ ਐਂਡ ਕੰਪਨੀ ਦੇ ਨਾਂ ’ਤੇ ਓਰੀਅੈਂਟਲ ਬੈਂਕ ਆਫ ਕਾਮਰਸ ਦੀ ਅਬੋਹਰ ਸ਼ਾਖਾ ’ਚ ਜਾਅਲੀ ਚਾਲੂ ਖਾਤਾ ਖੁੱਲ੍ਹਵਾਇਆ, ਜਿਸ ’ਤੇ ਉਸ ਦੇ ਜਾਅਲੀ ਹਸਤਾਖਰ ਕੀਤੇ ਗਏ ਤੇ ਰਾਜ ਕੁਮਾਰ ਨੂੰ ਇਹ ਖਾਤਾ ਚਲਾਉਣ ਦੇ ਅਧਿਕਾਰ ਦੇ ਦਿੱਤੇ ਗਏ। ਨਾਮਜ਼ਦ ਦੋਸ਼ੀਆਂ ਨੇ ਆਬਕਾਰੀ ਵਿਭਾਗ ’ਚ ਆਪਣੇ ਪ੍ਰਭਾਵ ਦੀ ਗਲਤ ਵਰਤੋਂ ਕਰਦੇ ਹੋਏ ਉਸ ਦੀ ਐੱਲ. ਵਨ ਅਲਾਟਮੈਂਟ ਫਾਈਲ ’ਚੋਂ ਕਥਿਤ ਰੂਪ ਨਾਲ ਕੁਝ ਕਾਗਜ਼ਾਤ ਚੋਰੀ ਕਰ ਲਏ ਤੇ ਉਸ ਦੇ ਜਾਅਲੀ ਹਸਤਾਖਰ ਕਰ ਕੇ ਇਸ ਖਾਤੇ ਦਾ ਸੰਚਾਲਨ ਉਸ ਦੇ ਸਥਾਨ ’ਤੇ ਫਰਜ਼ੀ ਵਿਅਕਤੀ ਖਡ਼੍ਹਾ ਕਰ ਕੇ ਕੀਤਾ। ਉਸ ਨੇ ਰਾਜ ਕੁਮਾਰ ਨੂੰ ਖਾਤਾ ਖੁੱਲ੍ਹਵਾਉਣ ਦਾ ਕੋਈ ਅਧਿਕਾਰ ਨਹੀਂ ਦਿੱਤਾ ਸੀ। ਨਾਮਜ਼ਦ ਦੋਸ਼ੀਆਂ ਨੇ ਕਥਿਤ ਰੂਪ ’ਚ 13 ਅਪ੍ਰੈਲ 2012 ਤੋਂ 26 ਅਪ੍ਰੈਲ 2012 ਤੱਕ 15 ਕਰੋਡ਼ ਰੁਪਏ ਇਸ ਖਾਤੇ ’ਚ ਨਕਦ ਜਮ੍ਹਾ ਕਰਵਾਏ ਤੇ ਚੈੱਕ ਬੁੱਕ ਜਾਰੀ ਕਰਵਾ ਕੇ ਗਗਨ ਵਾਈਨ ਟਰੈਡਰਸ ਦੇ ਨਾਂ ’ਤੇ ਚੈੱਕ ਜਾਰੀ ਕਰਦੇ ਹੋਏ ਇਹ ਰਾਸ਼ੀ ਉਸ ਦੇ ਖਾਤੇ ’ਚ ਟਰਾਂਸਫਰ ਕਰ ਦਿੱਤੀ। ਇਸ ਗੱਲ ਦਾ ਪਤਾ ਮੁੱਦਈ ਨੂੰ ਸਿਰਫ ਇਕ ਹਫਤਾ ਪਹਿਲਾਂ ਲਗਾ, ਜਦ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਇਸ ਲੈਣ-ਦੇਣ ਦੇ ਬਾਰੇ ’ਚ ਜਾਣਕਾਰੀ ਦਿੱਤੀ। ਇਸ ਲਈ ਇਨ੍ਹਾਂ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਜ਼ਿਲਾ ਪੁਲਸ ਕਪਤਾਨ ਨੇ ਪੁਲਸ ਉਪ ਕਪਤਾਨ ਨੂੰ ਇਸ ਸ਼ਿਕਾਇਤ ਦੀ ਜਾਂਚ ਦੇ ਹੁਕਮ ਜਾਰੀ ਕੀਤੇ। ਸ਼ਿਵ ਲਾਲ ਡੋਡਾ ਨੂੰ 4 ਜਨਵਰੀ 2019 ਨੂੰ ਇਸ ਮਾਮਲੇ ’ਚ ਆਪਣੀ ਸਫਾਈ ਦੇਣ ਲਈ ਗੁਰਦਾਸਪੁਰ ਦੇ ਜ਼ਿਲਾ ਜੇਲ ਸੁਪਰਡੈਂਟ ਦੇ ਜ਼ਰੀਏ ਪੱਤਰ ਭੇਜਿਆ ਗਿਆ ਪਰ ਉਥੋਂ ਰਿਪੋਰਟ ਪ੍ਰਾਪਤ ਹੋਈ ਕਿ ਡੋਡਾ ਨੇ ਇਹ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ। ਅਮਿਤ ਡੋਡਾ ਨੂੰ ਕਪੂਰਥਲਾ ਜੇਲ ਦੇ ਸੁਪਰਡੈਂਟ ਦੇ ਜ਼ਰੀਏ ਸਫਾਈ ਦੇਣ ਲਈ ਪੱਤਰ ਭੇਜਿਆ ਗਿਆ। ਉਥੋਂ ਅੱਜੇ ਤੱਕ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਮੁੱਢਲੀ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ, ਉਸੇ ਆਧਾਰ ’ਤੇ ਨਗਰ ਥਾਣਾ ਨੰ. 1 ਦੀ ਪੁਲਸ ਨੇ ਨਾਮਜ਼ਦ ਦੋਸ਼ੀਆਂ ਵਿਰੁੱਧ ਇਹ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਓਰੀਐਂਟਲ ਬੈਂਕ ਆਫ ਕਾਮਰਸ ਦੇ ਕਰਮਚਾਰੀਆਂ ਦੀ ਭੂਮਿਕਾ ’ਤੇ ਵੀ ਅਗਲੀ ਜਾਂਚ ਦੌਰਾਨ ਵਿਚਾਰ ਕੀਤਾ ਜਾਵੇਗਾ।

ਫੋਟੋ - http://v.duta.us/4vLMFAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/mQej_AAA

📲 Get Firozepur-Fazilka News on Whatsapp 💬