[firozepur-fazilka] - ਮੋਬਾਈਲ ਦੀ ਵਰਤੋਂ ਦੇ ਬੁਰੇ ਪ੍ਰਭਾਵ ਵਿਸ਼ੇ ’ਤੇ ਲੇਖ ਮੁਕਾਬਲੇ ਕਰਵਾਏ

  |   Firozepur-Fazilkanews

ਫਿਰੋਜ਼ਪੁਰ (ਅਕਾਲੀਆਂਵਾਲਾ )-ਜ਼ਿਲਾ ਸਿੱਖਿਆ ਅਫਸਰ ਸਰਦਾਰ ਨੇਕ ਸਿੰਘ ਤੇ ਲੀਗਲ ਲਿਟਰੇਸੀ ਕਲੱਬ ਦੇ ਜ਼ਿਲਾ ਕੁਆਰਡੀਨੇਟਰ ਸਰਦਾਰ ਲਖਵਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਸੂਵਾਲਾ ਵਿਖੇ ਲੇਖ ਮੁਕਾਬਲੇ ਕਰਵਾਏ ਗਏ। ਇਸ ਸਮੇਂ ਸਕੂਲ ਦੇ ਲੀਗਲ ਲਿਟਰੇਸੀ ਕਲੱਬ ਇੰਚਾਰਜ ਮੈਡਮ ਨਿਰਮਲਾ ਰਾਣੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਵਿਸ਼ਾ ਸਮਾਜ ’ਚ ਮੋਬਾਈਲ ਦੀ ਵਰਤੋਂ ਨਾਲ ਵਧ ਰਹੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਵਿਦਿਆਰਥੀ ਵਰਗ ਇਸ ਬੁਰੇ ਪ੍ਰਚੱਲਣ ਤੋਂ ਦੂਰ ਰਹਿ ਸਕੇ । ਇਸ ਸਮੇਂ ਲੇਖ ਮੁਕਾਬਲਿਆਂ ’ਚ ਨਿਰਮਲ ਕੌਰ ਕਲਾਸ ਅੱਠਵੀਂ ਪਹਿਲਾ ਸਥਾਨ, ਸੰਦੀਪ ਸਿੰਘ ਕਲਾਸ ਗਿਆਰਵੀਂ ਦੂਜਾ ਸਥਾਨ ਤੇ ਤੋਸ਼ਾ ਰਾਣੀ ਕਲਾਸ ਅੱਠਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਸਕੂਲ ਅਧਿਆਪਕ ਸਾਹਿਲ ਵਾਟਸ, ਅਸ਼ੋਕ ਕੁਮਾਰ, ਮਨਦੀਪ ਕੌਰ, ਅਰਸ਼ੀ ਮੋਂਗਾ ਆਦਿ ਹਾਜ਼ਰ ਸਨ।

ਫੋਟੋ - http://v.duta.us/aM5LHQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/l9wrzgAA

📲 Get Firozepur-Fazilka News on Whatsapp 💬