[firozepur-fazilka] - ਰੰਗੋਲੀ ਪ੍ਰਤੀਯੋਗਤਾ ’ਚ ਵਿਸ਼ਾਲ ਦਾ ਪਹਿਲਾ ਸਥਾਨ

  |   Firozepur-Fazilkanews

ਫਿਰੋਜ਼ਪੁਰ (ਸੇਤੀਆ) - ਲੋਕ ਸਭਾ ਚੋਣਾਂ–2019 ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਚੋਣਕਾਰ ਰਜਿਸਟ੍ਰੇਸ਼ਨ ਦਫਤਰ ਜਲਾਲਾਬਾਦ ਦੇ ਹੁਕਮ ਅਨੁਸਾਰ ਲਡ਼ਕਿਆਂ ਦੇ ਸੀਨੀਆਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਸੁਭਾਸ਼ ਸਿੰਘ ਦੀ ਆਗਵਾਈ ਹੇਠ ਰੰਗੋਲੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਸਕੂਲ ਨੋਡਲ ਅਫਸਰ ਸਰਲਾ ਸਚਦੇਵਾ ਤੇ ਸਵੀਪ ਪ੍ਰਾਜੈਕਟ ਇੰਚਾਰਜ ਅਸ਼ੀਸ ਜੁਨੇਜਾ ਦੀ ਆਯੋਜਨ ਕਮੇਟੀ ਵੱਲੋਂ ਆਯੋਜਤ ਇਸ ਪ੍ਰਤੀਯੋਗਤਾ ’ਚ ਵੱਖ–ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਰੰਗੋਲੀ ’ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਸ ਮੁਕਾਬਲੇ ਦਾ ਉਚੇਚੇ ਤੌਰ’ ਤੇ ਨਿਰੀਖਣ ਕਰਨ ਪਹੁੰਚੇ ਸਕੂਲ ਐੱਸ. ਐੱਮ. ਸੀ. ਪ੍ਰਧਾਨ ਹਰੀਸ਼ ਸੇਤੀਆ ਨੇ ਵਿਦਿਆਰਥੀਆਂ ਦੀ ਕਲਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੀਆ ਲੋਕ ਸਭਾ ਚੋਣਾਂ ’ਚ ਆਪਣੇ ਅਤੇ ਪ੍ਰੀਵਾਰਿਕ ਮੈਂਬਰਾਂ ਦੇ ਵੋਟ ਅਧਿਕਾਰ ਦਾ ਇਸਤੇਮਾਲ ਜਾਗਰੂਕ ਹੋ ਕੇ ਕਰਨ ਤਾਂ ਜੋ ਕਿ ਇਕ ਮਜ਼ਬੂਤ ਲੋਕਤੰਤਰ ਦੀ ਨੀਂਹ ਰੱਖੀ ਜਾ ਸਕੇ। ਇਸ ਮੁਕਾਬਲੇ ਦੀ ਜੱਜਮੈਟ ਕਰਦੇ ਹੋਏ ਮੈਡਮ ਸਰਲਾ ਸਚਦੇਵਾ ਤੇ ਅਸ਼ੀਸ਼ ਜੁਨੇਜਾ ਨੇ + 1 ਸੀ ਜਮਾਤ ਦੀ ਵਿਸ਼ਾਲ ਨੂੰ ਪਹਿਲਾ, ਪ੍ਰਦੀਪ ਗੁਪਤਾ ਨੂੰ ਦੂਜਾ ਤੇ + 1 ਬੀ ਦੀ ਕੁਲਦੀਪ ਨੂੰ ਤੀਜਾ ਸਥਾਨ ਪ੍ਰਦਾਨ ਕੀਤਾ। ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕਰਦੇ ਹੋਏ ਪ੍ਰਿੰਸੀਪਲ ਸ਼ੁਭਾਸ਼ ਸਿੰਘ ਨੇ ਮਾਣਯੋਗ ਐੱਸ.ਡੀ.ਐੱਮ. ਕੇਸ਼ਵ ਗੋਇਲ ਦੀ ਅਗਵਾਈ ਹੇਠ ਜਲਾਲਾਬਾਦ ਹਲਕੇ ’ਚ ਸਵੀਪ ਪ੍ਰਾਜੈਕਟ ਤਹਿਤ ਚਲਾਈ ਜਾ ਰਹੀ ਇਸ ਜਾਗਰੂਕਤਾ ਮੁਹਿੰਮ ਦੀ ਤਰੀਫ ਕਰਦੇ ਕਿਹਾ ਕਿ ਅਜਿਹੀਆ ਕੋਸ਼ਿਸ਼ਾਂ ਨਾਲ ਲੋਕ ਸਭਾ ਚੋਣਾ 2019 ’ਚ ਪੋਲਿੰਗ ਫੀਸਦੀ ਤਾਂ ਵਧੇਗਾ ਹੀ ਨਾਲ-ਨਾਲ ਲੋਕ ਆਪਣੇ ਵੋਟ ਅਧਿਕਾਰ ਦੇ ਸਹੀ ਇਸਤੇਮਾਲ ਪ੍ਰਤੀ ਵੀ ਜਾਗਰੂਕ ਹੋਣਗੇ ।

ਫੋਟੋ - http://v.duta.us/yePJRwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/edJK4gAA

📲 Get Firozepur-Fazilka News on Whatsapp 💬