[firozepur-fazilka] - ਰਿਹਾਇਸ਼ੀ ਇਲਾਕੇ ’ਚ ਚੱਲ ਰਹੀ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ

  |   Firozepur-Fazilkanews

ਫਿਰੋਜ਼ਪੁਰ (ਸੇਤੀਆ)-ਸ਼ਹਿਰ ਦੇ ਗਾਂਧੀ ਨਗਰ ’ਚ ਪ੍ਰਸ਼ਾਸਨਿਕ ਹੁਕਮਾਂ ਦੇ ਬਾਵਜੂਦ ਲੋਹੇ ਦੀਆਂ ਚਾਦਰਾਂ ਬਣਾਉਣ ਵਾਲੀ ਫੈਕਟਰੀ ਨੂੰ ਮੁਹੱਲਾ ਨਿਵਾਸੀਆਂ ਨੇ ਬੰਦ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਮੁਹੱਲਾ ਨਿਵਾਸੀ ਅਸ਼ੋਕ ਸ਼ਰਮਾ, ਕੇਵਲ ਕ੍ਰਿਸ਼ਨ, ਸੰਪੂਰਨ ਸਿੰਘ ਵਾਸੀ ਨਜਦੀਕ ਜੈ ਮਾਂ ਮੰਦਿਰ ਵੱਲੋਂ ਇਕ ਲਿਖਤ ਦਰਖਾਸਤ ਐੱਸ.ਡੀ.ਐੱਮ. ਦਫਤਰ ’ਚ 16-01-2019 ਨੂੰ ਦਾਖਲ ਕੀਤੀ ਗਈ ਤੇ ਉਸੇ ਦਿਨ 16-01-2019 ਨੂੰ ਹੀ ਐੱਸ.ਡੀ.ਐੱਮ. ਦਫਤਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਤੋਂ ਬਾਅਦ 29-01-2019 ਨੂੰ ਪੁਲਸ ਵਲੋਂ ਫੈਕਟਰੀ ਬੰਦ ਕਰਵਾ ਦਿੱਤੀ ਗਈ ਪਰ ਇਸਦੇ ਬਾਵਜੂਦ ਵੀ ਫੈਕਟਰੀ ਚਲਾਈ ਜਾ ਰਹੀ ਹੈ। ਇਸ ਸੰਬੰਧੀ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਗਾਂਧੀ ਨਗਰ ’ਚ ਬਹੁਤ ਸੰਘਣੀ ਆਬਾਦੀ ਹੈ ਜਿੱਥੇ ਲੋਕ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ ਤੇ ਇਹ ਜਗ੍ਹਾ ਮਿਊਂਸੀਪਲ ਕਮੇਟੀ ਦੇ ਏਰੀਆ ਅਧੀਨ ਆਉਂਦੀ ਹੈ। ਜਿਸ ਕਾਰਨ ਇਸ ਏਰੀਏ ’ਚ ਆਵਾਜ ਪ੍ਰਦੂਸ਼ਣ ਕਰਨਾ ਮਨਾ ਹੈ। ਪਰ ਰਸਪਾਂਡੇਂਟਸ ਨਾਜਾਇਜ਼ ਤੌਰ ’ਤੇ ਇਸ ਏਰੀਆ ’ਚ ਆਪਣੀ ਫੈਕਟਰੀ ਲਾ ਕੇ ਉਸ ’ਚ ਅਲਮਾਰੀ, ਟਰੰਕ, ਪੇਟੀਆ, ਰਾਈਸ ਮਿੱਲਾਂ ਦੇ ਪਾਰਟਸ ਵਗੈਰਾ ਬਣ ਰਹੇ ਹਨ। ਇਸ ਤੋਂ ਇਲਾਵਾ ਲੋਹਾ ਕੱਟਣ ਵਾਲੀਆਂ ਮਸ਼ੀਨਾਂ, ਗਰਾਇੰਡਰ, ਡਰਿੱਲ ਮਸ਼ੀਨਾਂ ਤੇ ਹੋਰ ਬਿਜਲੀ ਦੇ ਯੰਤਰ ਵਰਤ ਰਹੇ ਹਨ। ਇਸ ਤੋਂ ਇਲਾਵਾ ਲੋਹੇ ਦਾ ਸਾਮਾਨ ਬਣਾ ਕੇ ਉਸਨੂੰ ਰੰਗ ਕਰਨ ਦਾ ਕੰਮ ਵੀ ਕਰਦੇ ਹਨ। ਜਿਸ ਨਾਲ ਮੁਹੱਲੇ ’ਚ ਆਵਾਜ ਪ੍ਰਦੂਸ਼ਣ ਹੁੰਦਾ ਹੈ ਤੇ ਰੰਗ ਉਡ ਕੇ ਹਵਾ ’ਚ ਜਾਂਦਾ ਹੈ ਜਿਸ ਕਾਰਨ ਫੈਕਟਰੀ ਦੇ ਨਜਦੀਕ ਰਹਿੰਦੇ ਲੋਕਾਂ ਦੀ ਸਿਹਤ ’ਤੇ ਮਾਡ਼ਾ ਪ੍ਰਭਾਵ ਪੈਂਦਾ ਹੈ। ਰਸਪਾਂਡੈਂਟ ਵੱਲੋਂ ਜ਼ਿਆਦਾਤਰ ਸਾਮਾਨ ਗਲੀ ’ਚ ਰੱਖ ਕੇ ਹੀ ਬਣਾਇਆ ਤੇ ਕੱਟਿਆ ਜਾਂਦਾ ਹੈ। ਜਿਸ ਨਾਲ ਬਹੁਤ ਜ਼ਿਆਦਾ ਆਵਾਜ ਪ੍ਰਦੂਸ਼ਣ ਹੁੰਦਾ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਰਸਪਾਂਡੈਂਟ ਵੱਲੋਂ ਇਹ ਫੈਕਟਰੀ ਚਲਾਉਣ ਲਈ ਕਿਸੇ ਵੀ ਅਥਾਰਿਟੀ ਜਿਵੇਂ ਮਿਊਂਸੀਪਲ ਕੌਂਸਲ, ਪ੍ਰਦੂਸ਼ਣ ਕੰਟ੍ਰੋਲ ਬੋਰਡ ਆਦਿ ਤੋਂ ਲਾਇਸੈਂਸ ਵੀ ਨਹੀਂ ਲਿਆ ਹੋਇਆ ਤੇ ਉਨ੍ਹਾਂ ਦੀ ਮੰਗ ਹੈ ਕਿ ਉਕਤ ਫੈਕਟਰੀ ਬੰਦ ਕੀਤੀ ਜਾਵੇ। ਇਸ ਸੰਬੰਧੀ ਜਦੋਂ ਐੱਸ.ਡੀ.ਐਮ. ਜਲਾਲਾਬਾਦ ਕੇਸ਼ਵ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਫੈਕਟਰੀ ਨੂੰ ਬੰਦ ਕਰਵਾਉਣ ਸੰਬੰਧੀ ਉਨ੍ਹਾਂ ਹੁਕਮ ਜਾਰੀ ਕੀਤੇ ਸਨ ਤੇ ਫੈਕਟਰੀ ਬੰਦ ਵੀ ਕਰਵਾ ਦਿੱਤੀ ਗਈ ਸੀ ਪਰ ਸ਼ਿਕਾਇਤ ਕਰਤਾਵਾਂ ਵੱਲੋਂ ਫਿਰ ਤੋਂ ਦਫਤਰ ’ਚ ਸ਼ਿਕਾਇਤ ਕੀਤੀ ਗਈ ਤਾਂ ਤੇ ਅੱਜ ਉਨ੍ਹਾਂ ਨੇ ਦੋਬਾਰਾ ਮੌਕਾ ਵੀ ਵੇਖਿਆ ਪਰ ਉਦੋ ਫੈਕਟਰੀ ਨੂੰ ਤਾਲਾ ਲੱਗਿਆ ਹੋਇਆ ਸੀ। ਐੱਸ.ਡੀ.ਐੱਮ. ਨੇ ਕਿਹਾ ਕਿ ਉਹ ਫੈਕਟਰੀ ਮਾਲਕਾਂ ਨੂੰ ਸਖਤ ਚਿਤਾਵਨੀ ਦਿੰਦੇ ਹਨ ਕਿ ਜੇਕਰ ਫੈਕਟਰੀ ਚਲਾਉਣਾ ਚਾਹੁੰਦੇ ਹਨ ਤਾਂ ਬਾਹਰ ਇੰਡਸਟ੍ਰੀਜ ਏਰਿਏ ’ਚ ਲੈ ਜਾਣ।

ਫੋਟੋ - http://v.duta.us/UFrjggAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Z6S_ugAA

📲 Get Firozepur-Fazilka News on Whatsapp 💬