[firozepur-fazilka] - ਸ਼ਮਸ਼ਾਨਘਾਟ ਕੋਲ ਗੰਦਗੀ ਦੇ ਲੱਗੇ ਢੇਰ

  |   Firozepur-Fazilkanews

ਫਿਰੋਜ਼ਪੁਰ (ਕੁਮਾਰ)-ਇਕ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵੱਛ ਭਾਰਤ ਮੁਹਿੰਮ ਤਹਿਤ ਲੋਕਾਂ ਨੂੰ ਸਫਾਈ ਰੱਖਣ ਤੇ ਭਿਆਨਕ ਬੀਮਾਰੀਆਂ ਤੋਂ ਬਚਾਉਣ ਦੇ ਦਾਅਵੇ ਕਰ ਰਹੇ ਹਨ ਤੇ ਦੂਸਰੇ ਪਾਸੇ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਭੱਟੀਆਂ ਵਾਲੀ ’ਚ ਸ਼ਮਸ਼ਾਨਘਾਟ ਕੋਲ ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਡੰਪ ਕੀਤੀ ਗਈ ਇਸ ਗੰਦਗੀ ਨੂੰ ਨਾ ਤਾਂ ਕੋਈ ਸਟਾਫ ਚੁੱਕਣ ਲਈ ਆਉਂਦਾ ਹੈ ਤੇ ਨਾ ਹੀ ਇਸ ਰਿਹਾਇਸ਼ੀ ਖੇਤਰ ’ਚ ਕਿਸੇ ਨੂੰ ਕੂਡ਼ਾ ਕਰਕਟ ਸੁੱਟਣ ਤੋਂ ਰੋਕਿਆ ਜਾਂਦਾ ਹੈ। ਇਹ ਦੋਸ਼ ਲਾਉਂਦੇ ਹੋਏ ਬਸਤੀ ਭੱਟੀਆਂ ਵਾਲੀ ਦੇ ਮੋਹਤਬਰ ਤੇ ਸੀਨੀਅਰ ਸਿਟੀਜ਼ਨ ਗੁਰਨਾਮ ਸਿੰਘ ਵਰਕਸ਼ਾਪ ਵਾਲੇ, ਮਹਿੰਦਰ ਸਿੰਘ, ਹਰਿੰਦਰ ਸਿੰਘ, ਡਿਪਟੀ ਚਾਵਲਾ, ਮੁਕੇਸ਼ ਕੁਮਾਰ, ਨਵਜੋਤ ਕੌਰ ਆਦਿ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਸਡ਼ਕ ਦੇ ਕਿਨਾਰੇ ਪਏ ਇਸ ਕੂਡ਼ਾ ਕਰਕਟ ਦੇ ਕਾਰਨ ਮੱਛਰ ਫੈਲ ਰਿਹਾ ਹੈ ਤੇ ਲੋਕਾਂ ’ਚ ਡੇਂਗੂ, ਸਵਾਈਨ ਫਲੂ ਤੇ ਹੋਰ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਇਸ ਪਈ ਗੰਦਗੀ ਨੂੰ ਤੁਰੰਤ ਚੁੱਕਵਾਉਣ ਦੇ ਹੁਕਮ ਦੇਣ ਦੇ ਨਾਲ-ਨਾਲ ਲਾਪਰਵਾਹੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਗੁਰਨਾਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਤੁਰੰਤ ਇਸ ਪਏ ਕੂਡ਼ੇ ਕਰਕਟ ਨੂੰ ਚੁੱਕਵਾਇਆ ਜਾਵੇ ਤੇ ਮੱਛਰ ਮਾਰਨ ਲਈ ਦਵਾਈ ਦੀ ਸਪਰੇਅ ਕਰਵਾਈ ਜਾਵੇ। ਬਸਤੀ ਭੱਟੀਆਂ ਵਾਲੀ ਭਾਰਤ ਨਗਰ ’ਚ ਸ਼ਮਸ਼ਾਨਘਾਟ ਕੋਲ ਪਈ ਗੰਦਗੀ ਦਿਖਾਉਂਦੇ ਗੁਰਨਾਮ ਸਿੰਘ ਤੇ ਹੋਰ।

ਫੋਟੋ - http://v.duta.us/GOVN8wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/iarelgAA

📲 Get Firozepur-Fazilka News on Whatsapp 💬