[gurdaspur] - ਕਰਤਾਰਪੁਰ ਲਾਂਘਾ : ਡੀ. ਸੀ. ਨੇ ਦੂਸਰੇ ਦਿਨ ਵੀ ਜ਼ਮੀਨ ਮਾਲਕਾਂ ਨਾਲ ਕੀਤੀ ਮੀਟਿੰਗ

  |   Gurdaspurnews

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)-ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤਹਿਤ ਜ਼ਮੀਨ ਮਾਲਕਾਂ ਵੱਲੋਂ ਦਿੱਤੇ ਗਏ ਇਤਰਾਜ਼ ਸਬੰਧੀ ਅੱਜ ਲਗਾਤਾਰ ਦੂਸਰੇ ਦਿਨ ਵੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਸਥਾਨਕ ਪੰਚਾਇਤ ਭਵਨ ’ਚ ਕਿਸਾਨਾਂ ਨਾਲ ਮੀਟਿੰਗ ਕੀਤੀ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਤਰਾਜ਼ਾਂ ਨੂੰ ਸੁਣਿਆ। ਇਸ ਮੌਕੇ ਡੀ. ਸੀ ਵਿਪੁਲ ਉਜਵਲ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਮੀਨਾਂ ਦੇ ਵਾਜਬ ਰੇਟ ਦਿਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਜ਼ਮੀਨ ਦੇ ਵਾਜਬ ਰੇਟ ਦਿਵਾਉਣ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਜ਼ਮੀਨ ਮਾਲਕਾਂ ਨੂੰ ਜ਼ਮੀਨ ਦਾ ਵਾਜਬ ਰੇਟ ਮਿਲੇ ਪਰ ਜ਼ਮੀਨ ਦੀ ਕੀਮਤ ਭਾਰਤ ਸਰਕਾਰ ਵੱਲੋਂ ਅਦਾ ਕੀਤੀ ਜਾਣੀ ਹੈ। ਇਸ ਦੌਰਾਨ ਡੇਰਾ ਬਾਬਾ ਨਾਨਕ ਦੇ ਕਿਸਾਨ ਨਰਿੰਦਰ ਸਿੰਘ, ਸੂਬਾ ਸਿੰਘ, ਪਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਜੋਗਿੰਦਰ ਸਿੰਘ, ਤਰਲੋਕ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਮੁਖਤਿਆਰ ਸਿੰਘ, ਕੁਲਵੰਤ ਸਿੰਘ, ਸਾਹਿਬ ਸਿੰਘ, ਸਤਬੀਰ ਸਿੰਘ, ਗੁਰਦੇਵ ਸਿੰਘ, ਸਰਬਜੀਤ ਸਿੰਘ, ਨਿਰੰਜਣ ਸਿੰਘ, ਦਲਜੀਤ ਸਿੰਘ, ਜੈਮਲ ਸਿੰਘ, ਪਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਪ੍ਰਤੀ ਤਸੱਲੀ ਹੈ ਅਤੇ ਉਹ ਆਪ ਵੀ ਚਾਹੁੰਦੇ ਹਨ ਕਿ ਕਰਤਾਰਪੁਰ ਲਾਂਘੇ ਦਾ ਕੰਮ ਜਲਦ ਸ਼ੁਰੂ ਹੋਵੇ। ਜ਼ਮੀਨ ਮਾਲਿਕਾਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਜ਼ਮੀਨ ਦਾ ਰੇਟ ਵਾਜਬ ਮਿਲੇ। ਇਸ ਲਈ ਉੱਚ ਅਧਿਕਾਰੀਆਂ ਨੂੰ ਕਿਹਾ ਜਾਵੇ। ਸਾਡੀ ਜ਼ਮੀਨ ਉਪਜਾਊ ਹੈ, ਉਸਦੇ ਹਿਸਾਬ ਨਾਲ ਕੀਮਤ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਡੇਰਾ ਬਾਬਾ ਨਾਨਕ ਦੇ ਸਮੂਹ ਜ਼ਮੀਨ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰਤਾਰਪੁਰ ਕਾਰੀਡੋਰ ਬਣਨ ਲਈ ਅੱਗੇ ਆਉਣ ਤੇ ਜੇਕਰ ਉਨ੍ਹਾਂ ਨੂੰ ਕੋਈ ਇਤਰਾਜ਼ ਹੈ ਤਾਂ ਉਹ ਮੈਨੂੰ ਮਿਲ ਕੇ ਆਪਣੇ ਇਤਰਾਜ਼ ਜ਼ਰੂਰ ਦੱਸਣ। ਮੀਟਿੰਗ ਕਰਕੇ ਹੀ ਇਤਰਾਜ਼ਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਇਸ ਮੌਕੇ ਅਸ਼ੋਕ ਕੁਮਾਰ ਸ਼ਰਮਾ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ, ਰਮਨ ਕੋਛਡ਼ ਸਹਾਇਕ ਕਮਿਸ਼ਨਰ (ਜ), ਅਮਨਪਾਲ ਸਿੰਘ ਜ਼ਿਲਾ ਮਾਲ ਅਫਸਰ, ਅਰਵਿੰਦਰ ਸਲਵਾਨ ਤਹਿਸੀਲਦਾਰ ਡੇਰਾ ਬਾਬਾ ਨਾਨਕ ਅਤੇ ਡੇਰਾ ਬਾਬਾ ਨਾਨਕ ਦੇ ਨੇਡ਼ਲੇ ਪਿੰਡਾਂ ਦੇ ਸੈਂਕਡ਼ੇ ਜ਼ਮੀਨ ਮਾਲਕ ਮੌਜੂਦ ਸਨ।

ਫੋਟੋ - http://v.duta.us/hRFvQAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/63qNagAA

📲 Get Gurdaspur News on Whatsapp 💬