[gurdaspur] - ਜ਼ਿਆਦਾ ਵੋਲਟੇਜ ਆਉਣ ਨਾਲ ਸਾਮਾਨ ਸਡ਼ਿਆ

  |   Gurdaspurnews

ਗੁਰਦਾਸਪੁਰ (ਜ. ਬ.)-ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸਕੂਲ ਵਿਖੇ ਆਯੋਜਤ 10ਵੀਂ ਕਲਾਸ ਦੀ ਇਕ ਫੇਅਰਵੈੱਲ ਪਾਰਟੀ ਦੌਰਾਨ ਬਿਜਲੀ ਦੀ ਜ਼ਿਆਦਾ ਵੋਲਟੇਜ ਆਉਣ ਕਾਰਨ ਫੋਟੋਗ੍ਰਾਫਰ ਦੀਆਂ ਲਾਈਟਾਂ, ਸਨਗਨ, ਤਾਰਾਂ, ਡੀ. ਜੇ. ਸਿਸਟਮ ਅਤੇ ਹੋਰ ਸਾਮਾਨ ਸਡ਼ਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਵਿਚ ਜਦੋਂ 10ਵੀਂ ਕਲਾਸ ਦੀ ਫੇਅਰਵੈੱਲ ਪਾਰਟੀ ਚਲ ਰਹੀ ਸੀ ਕਿ ਅਚਾਨਕ ਵੋਲਟੇਜ ਵੱਧਣ ਕਰਕੇ ਫੋਟੋਗ੍ਰਾਫਰ ਦੀਆਂ ਲਾਈਟਾਂ, ਡੀ. ਜੇ. ਵਾਲੇ ਦਾ ਸਾਊਂਡ ਸਿਸਟਮ ਤੋਂ ਇਲਾਵਾ ਹੋਰ ਜ਼ਰੂਰੀ ਸਾਮਾਨ ਸਡ਼ ਗਿਆ ਹੈ। ਪੀਡ਼ਤਾਂ ਨੇ ਦੱਸਿਆ ਕਿ ਪਹਿਲਾਂ ਸਾਰਾ ਦਿਨ ਸਵੇਰ ਤੋਂ ਬਿਜਲੀ ਬੰਦ ਸੀ, ਪਰ ਜਦੋਂ ਇਕ ਦਮ ਲਾਈਟ ਆਈ ਤਾਂ ਬਿਜਲੀ ਦੀ ਸਪਲਾਈ ਜ਼ਿਆਦਾ ਆਉਣ ਕਰ ਕੇ ਉਨ੍ਹਾਂ ਦਾ ਲੱਗਿਆ ਹੋਇਆ ਇਹ ਸਾਰਾ ਸਾਮਾਨ ਸਡ਼ ਗਿਆ। ਪੀਡ਼ਤਾ ਨੇ ਜ਼ਿਲਾ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਡ਼ੇ ਸਾਮਾਨ ਦੀ ਭਰਪਾਈ ਕੀਤੀ ਜਾਵੇ।

ਫੋਟੋ - http://v.duta.us/Xtr6kAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/e8WQ-wAA

📲 Get Gurdaspur News on Whatsapp 💬