[gurdaspur] - ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ

  |   Gurdaspurnews

ਗੁਰਦਾਸਪੁਰ (ਸ਼ਾਰਦਾ)-ਨਗਰ ਦੇ ਪ੍ਰਵੇਸ਼ ਦੁਆਰ ’ਤੇ ਸਥਿਤ ਚੱਕੀ ਪੁਲ ਚੌਰਾਹਾ ਅੱਜ ਫਿਰ ਤੋਂ ਰਾਹਗੀਰਾਂ ਵਿਸ਼ੇਸ਼ ਕਰ ਕੇ ਦੋ-ਪਹੀਆ ਵਾਹਨ ਚਾਲਕਾਂ ਲਈ ਉਸ ਸਮੇਂ ਮੌਤ ਦਾ ਚੌਰਾਹਾ ਸਿੱਧ ਹੋਇਆ, ਜਦੋਂ ਮੋਟਰਸਾਈਕਲ ਨੰ. ਪੀ. ਬੀ.-06, ਜੇ.-8374 ’ਤੇ ਸਵਾਰ ਨੌਜਵਾਨ ਉਥੋਂ ਲੰਘ ਰਹੇ ਟਰੱਕ ਨੰ. ਐੱਚ. ਪੀ.-38, ਬੀ.-3967 ਨੇ ਕੁਚਲ ਦਿੱਤਾ। ਇਸ ਦਰਦਨਾਕ ਸਡ਼ਕ ਹਾਦਸੇ ’ਚ ਉਕਤ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਪੁਲਸ ਨੇ ਉਪਰੋਕਤ ਨੰਬਰੀ ਟਰੱਕ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਫੌਜ ’ਚ 167 ਐੱਮ. ਐੱਚ. ਦੇ ਅਧੀਨ ਕੰਮ ਕਰਦਾ ਸੀ। ਚੌਰਾਹੇ ’ਤੇ ਆਏ ਦਿਨ ਵਾਪਰ ਰਹੇ ਸਡ਼ਕ ਹਾਦਸਿਆਂ ਨੂੰ ਲੈ ਕੇ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਰੋਸ।

ਫੋਟੋ - http://v.duta.us/gcQHkAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/DMKgbQAA

📲 Get Gurdaspur News on Whatsapp 💬