[gurdaspur] - ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਮਾਰਗ 'ਤੇ ਫੂਕਿਆ ਪਾਕਿ ਦਾ ਪੁਤਲਾ

  |   Gurdaspurnews

ਪਠਾਨਕੋਟ (ਧਰਮਿੰਦਰ) - ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਖਿਲਾਫ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਨਾਲ ਲੱਗਦੇ ਕੋਟਲੀ ਨੇੜੇ ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਮਾਰਗ 'ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਕਾਰਜ਼ਕਰਤਾਵਾਂ ਨੇ ਪਾਕਿ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਸੜਕਾਂ 'ਤੇ ਪਾਕਿ ਦਾ ਪੁਤਲਾ ਫੂਕਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ਼ਿਵ ਸੈਨਾ ਬਾਲ ਠਾਕਰੇ ਦੇ ਉੱਪ ਪ੍ਰਧਾਨ ਸੌਰਭ ਦੂਬੇ ਨੇ ਕਿਹਾ ਕਿ ਪਾਕਿ ਆਪਣੀਆਂ ਹੱਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਜਿਸ ਕਾਰਨ ਭਾਰਤ ਨੂੰ ਇਨ੍ਹਾਂ ਦੀਆਂ ਹੱਰਕਤਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦਾ ਬਦਲਾ ਵੀ ਲੈਣਾ ਚਾਹੀਦਾ ਹੈ।...

ਫੋਟੋ - http://v.duta.us/mgk4awAA

ਇਥੇ ਪਡ੍ਹੋ ਪੁਰੀ ਖਬਰ — - http://v.duta.us/W_fcrAAA

📲 Get Gurdaspur News on Whatsapp 💬