[gurdaspur] - ਪਲਟੂਨ ਪੁਲ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ : ਬਾਬਾ ਜੋਗਿੰਦਰ ਸਿੰਘ

  |   Gurdaspurnews

ਗੁਰਦਾਸਪੁਰ (ਰਮੇਸ਼)-ਚੋਲਾ ਸਾਹਿਬ ਦੇ ਮੇਲੇ ਸਬੰਧੀ ਜਥੇਦਾਰ ਬਾਬਾ ਜੋਗਿੰਦਰ ਸਿੰਘ ਵੱਲੋਂ ਭੇਟ ਪੱਤਣ ਪਲਟੂਨ ਪੁਲ ਦਾ ਦੌਰਾ ਕੀਤਾ ਗਿਆ। ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਪਲਟੂਨ ਪੁਲ ਦਾ ਕੰਮ ਬਹੁਤ ਹੀ ਢਿੱਲਾ ਚੱਲ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਕਿ ਪਲਟੂਨ ਪੁਲ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ 2 ਮਾਰਚ ਨੂੰ ਆਉਣ ਵਾਲੇ ਸੰਗ ਦੀ ਸੰਗਤ ਨੂੰ ਕਿਸੇ ਪ੍ਰਕਾਰ ਦੀ ਔਕਡ਼ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜਥੇਦਾਰ ਬਾਬਾ ਜੋਗਿੰਦਰ ਸਿੰਘ ਵੱਲੋਂ ਸੰਗਤ ਦੀ ਹਾਜ਼ਰੀ ਵਿਚ 1 ਮਾਰਚ ਦੇ ਸੰਗ ਦੇ ਸੰਬੰਧ ਵਿਚ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਰਘਬੀਰ ਸਿੰਘ,ਇਕਬਾਲ ਸਿੰਘ, ਮਨਜੀਤ ਸਿੰਘ, ਦਵਿੰਦਰ ਸਿੰਘ, ਪ੍ਰੀਤਮ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਸ਼ਿਵਚਰਨ ਸਿੰਘ, ਭਗਵੰਤ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ, ਰਜਿੰਦਰ ਸਿੰਘ, ਰਵੀ ਮੈਂਬਰ, ਸਲਵਿੰਦਰ ਸਿੰਘ ਕੀਡ਼ੀ, ਮੱਖਣ ਸਿੰਘ ਸਰਪੰਚ ਭੇਟ, ਮਨਜੀਤ ਸਿੰਘ ਬੱਲ ਗੁਰਦਵਾਰਾ ਪ੍ਰਬੰਧਕ ਕਮੇਟੀ ਭੇਟ ਪੱਤਣ, ਦਵਿੰਦਰ ਸਿੰਘ ਸਾਹਬ, ਕੁਲਵੰਤ ਸਿੰਘ, ਸੁੱਚਾ ਸਿੰਘ ਔਲਖ, ਦਲਬੀਰ ਸਿੰਘ ਬਾਜਵਾ, ਰਵਿੰਦਰ ਸਿੰਘ ਸੋਨੂੰ, ਸੁਖਦੇਵ ਸਿੰਘ ਫੌਜੀ, ਹਰਪ੍ਰੀਤ ਸਿੰਘ ਹੈਰੀ, ਮੱਖਣ ਸਿੰਘ ਸਾਬਕਾ ਸਰਪੰਚ, ਗਗਨਦੀਪ ਸਿੰਘ ਮੈਂਬਰ, ਸ਼ਿੰਦਰ ਸਿੰਘ ਮੈਂਬਰ, ਜਗੀਰ ਸਿੰਘ ਮੈਂਬਰ ਤੇ ਨਵਤੇਜ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/5B8d6AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/cnPc0AAA

📲 Get Gurdaspur News on Whatsapp 💬