[gurdaspur] - ਪੜ੍ਹਾਈ ’ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ

  |   Gurdaspurnews

ਗੁਰਦਾਸਪੁਰ (ਗੋਰਾਇਆ)-ਐੱਨ. ਈ. ਐੱਸ. ਸੀਨੀਅਰ ਸੈਕੰਡਰੀ ਸਕੂਲ ਕੋਠੀ ਅਠਵਾਲ ’ਚ ਆਉਣ ਵਾਲੇ ਪੇਪਰਾਂ ਨੂੰ ਲੈ ਕੇ ਪ੍ਰਮਾਤਮਾ ਦਾ, ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਸਕੂਲ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸਕੂਲ ਦੇ ਕੈਂਪਸ ’ਚ ਖੁੱਲ੍ਹੇ ਪੰਡਾਲ ’ਚ ਦੀਵਾਨ ਸਜਾਏ ਗਏ। ਭੋਗ ਉਪਰੰਤ ਵਿਦਿਆਰਥੀਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਸਾਹਿਬ ਸਿੰਘ ਮੰਡ ਵੱਲੋਂ 2018-19 ਦੇ ਵਿੱਦਿਅਕ ਸੈਸ਼ਨ ਦੌਰਾਨ ਪਡ਼੍ਹਾਈ ’ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਅਖੀਰ ’ਚ ਚੇਅਰਮੈਨ ਡਾ. ਸੰਤੋਖ ਸਿੰਘ ਭੋਮਾ, ਪ੍ਰਬੰਧਕ ਟਾਰਜਨ ਸਿੰਘ ਭੋਮਾ ਤੇ ਪ੍ਰਿੰ. ਸੁਖਜੀਤ ਕੌਰ ਭੋਮਾ ਨੇ ਵਿਦਿਆਰਥੀਆਂ ਨੂੰ ਆ ਰਹੇ ਪੇਪਰਾਂ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਹਿਬ ਸਿੰਘ ਮੰਡ, ਡਾ. ਸੰਤੋਖ ਸਿੰਘ ਭੋਮਾ, ਟਾਰਜਨ ਸਿੰਘ ਭੋਮਾ, ਪ੍ਰਿੰ. ਸੁਖਦੀਪ ਕੌਰ ਭੋਮਾ, ਰਜਿੰਦਰ ਸਿੰਘ, ਮਨੀਸ਼ ਮਸੀਹ, ਦੀਪਕ, ਹਰਜੀਤ ਸਿੰਘ, ਸੁਖਜਿੰਦਰ ਸਿੰਘ, ਮੈਡਮ ਸੁਰਜੀਤ ਕੌਰ, ਮੈਡਮ ਬਲਰਾਜ ਕੌਰ, ਸਰਪੰਚ ਅਵਤਾਰ ਸਿੰਘ ਮੀਕੇ ਆਦਿ ਹਾਜ਼ਰ ਸਨ।

ਫੋਟੋ - http://v.duta.us/aazNJwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7BdJcwAA

📲 Get Gurdaspur News on Whatsapp 💬