[gurdaspur] - ਸੇਖਡ਼ੀ ਦੀ ਅਗਵਾਈ ’ਚ ਗੁਰਦਾਸਪੁਰ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤੀ ਜਾਵੇਗੀ : ਵਿੱਕੀ

  |   Gurdaspurnews

ਗੁਰਦਾਸਪੁਰ (ਗੋਰਾਇਆ)-ਹਲਕਾ ਬਟਾਲਾ ਦੇ ਸਬ-ਤਹਿਸੀਲ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਅਸ਼ਵਨੀ ਸੇਖਡ਼ੀ ਦਾ ਸੱਜਾ ਹੱਥ ਜਾਣੇ ਜਾਂਦੇ ਸੀਨੀ. ਕਾਂਗਰਸੀ ਆਗੂ ਗੁਰਵਿੰਦਰਪਾਲ ਸਿੰਘ ਵਿੱਕੀ ਸਤਕੋਹਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ’ਚ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ–ਘਰ ਪਹੁੰਚਾਉਣ ਅਤੇ ਆ ਰਹੇ 2019 ਦੇ ਲੋਕ ਸਭਾ ਮਿਸ਼ਨ ਨੂੰ ਜਿੱਤਣ ਲਈ ਲੋਕਾਂ ਨੂੰ ਕਾਂਗਰਸ ਦੇ ਹੱਕ ’ਚ ਲਾਮਬੰਦ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਗੁਰਵਿੰਦਰਪਾਲ ਸਿੰਘ ਵਿੱਕੀ ਨੇ ਕਿਹਾ ਕਿ ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਤੇ ਸਹੂਲਤਾਂ ਨੂੰ ਲੈ ਕੇ ਹਰੇਕ ਵਰਗ ਸੇਖਡ਼ੀ ਨਾਲ ਸਾਂਝ ਬਣਾਈ ਬੈਠਾ ਹੈ ਅਤੇ ਉਹ ਹਰੇਕ ਵਰਕਰ ਦਾ ਮਾਣ ਸਨਮਾਨ ਰੱਖਣ ਦੇ ਨਾਲ–ਨਾਲ ਲੋਕਾਂ ਦੀਆਂ ਮੰਗਾਂ ਮੁਸ਼ਕਿਲਾਂ ਵੱਲ ਵੀ ਧਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਜਿੱਤਾਂ ਵਾਂਗ ਗੁਰਦਾਸਪੁਰ ਲੋਕ ਸਭਾ ਸੀਟ ਕਾਂਗਰਸ ਦੀ ਝੋਲੀ ’ਚ ਪਵੇਗੀ।

ਫੋਟੋ - http://v.duta.us/wsUzvwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/8mG8KwAA

📲 Get Gurdaspur News on Whatsapp 💬