[hoshiarpur] - ਕਿਨੂੰ ਪਲਾਂਟ ਦੇ ਬਾਹਰ ਤੇ ਦਾਣਾ ਮੰਡੀ ’ਚ ਗਲੇ-ਸਡ਼ੇ ਸੰਤਰਿਆਂ ਦੇ ਲੱਗੇ ਢੇਰ

  |   Hoshiarpurnews

ਹੁਸ਼ਿਆਰਪੁਰ (ਭਟੋਆ)-ਪੰਜਾਬ ਐਗਰੀ. ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਕਿਨੂੰ ਗਰੇਡਿੰਗ ਅਤੇ ਵੈਕਸਿੰਗ ਪਲਾਂਟ, ਕੰਗਮਾਈ ਵਿਖੇ ਗਲੇ-ਸਡ਼ੇ ਸੰਤਰਿਆਂ ਦੇ ਢੇਰ ਖੁੱਲ੍ਹੇ ਵਿਚ ਸੁੱਟਣ ਨਾਲ ਬਦਬੂ ਆ ਰਹੀ ਹੈ ਜਿਸ ਨਾਲ ਭਿਆਨਕ ਬੀਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਕਿਨੂੰ ਦੀ ਗਰੇਡਿੰਗ ਅਤੇ ਵੈਕਸਿੰਗ ਦਾ ਕੰਮ ਸ਼ੁਰੂ ਹੋਏ ਨੂੰ ਕਈ ਮਹੀਨੇ ਹੋ ਗਏ ਹਨ ਤੇ ਉਦੋਂ ਤੋਂ ਹੀ ਖਰਾਬ ਸੰਤਰੇ ਭਾਰੀ ਤਾਦਾਦ ’ਚ ਦਾਣਾ ਮੰਡੀ ਵਿਚ ਖੁੱਲ੍ਹੇਆਮ ਸੁੱਟੇ ਜਾ ਰਹੇ ਹਨ ਤੇ ਸਾਫ-ਸਫਾਈ ਦਾ ਬਿਲਕੁਲ ਵੀ ਧਿਆਨ ਨਹੀ ਰੱਖਿਆ ਜਾ ਰਿਹਾ ਜਿਸ ਨਾਲ ਪੰਜਾਬ ਸਰਕਾਰ ਦੀ ਸਫਾਈ ਅਭਿਆਨ ਮੁਹਿੰਮ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਸਬੰਧੀ ਪਲਾਂਟ ਦੇ ਠੇਕੇਦਾਰ ਆਜ਼ਾਦ ਗੋਲੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸੰਤਰਾ ਅਸੀਂ ਨਹੀਂ ਸੁੱਟਿਆ ਤੇ ਨਾਲ ਹੀ ਫੋਨ ਕੱਟ ਦਿੱਤਾ। ਜਦੋਂ ਪਲਾਂਟ ਵਿਚ ਜਾ ਕੇ ਠੇਕੇਦਾਰ ਦੇ ਕਰਮਚਾਰੀ ਨਸੀਰੂਦੀਨ ਨਾਲ ਗੱਲਬਾਤ ਕੀਤੀ ਉਸ ਨੇ ਕਿਹਾ ਕਿ ਇਹ ਸੰਤਰਾ ਅਸੀਂ ਨਹੀਂ ਸੁੱਟਿਆ, ਇਹ ਕਿਸਾਨਾਂ ਨੇ ਹੀ ਸੁੱਟੇ ਹਨ। ਇਥੇ ਦੱਸਣਯੋਗ ਹੈ ਕਿ ਇਸ ਪਲਾਂਟ ਦੇ ਨਜ਼ਦੀਕ ਬਲਾਕ ਪੱਧਰ ਦਾ ਖੇਤੀਬਾਡ਼ੀ ਵਿਭਾਗ ਦਾ ਦਫਤਰ, ਪਸ਼ੂ ਹਸਪਤਾਲ ਅਤੇ ਦਾਣਾ ਮੰਡੀ ਹੈ। ਮਾਰਕੀਟ ਕਮੇਟੀ ਦੇ ਜ਼ਿਲਾ ਸਕੱਤਰ ਬਿਕਰਮਜੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਨੂੰ ਇਸ ਸਬੰਧੀ ਨੋਟਿਸ ਭੇਜ ਦਿੱਤਾ ਗਿਆ ਤੇ ਬਣਦੀ ਕਾਰਵਾਈ ਜ਼ਰੁੂਰ ਕੀਤੀ ਜਾਵੇਗੀ।

ਫੋਟੋ - http://v.duta.us/Vi0XswAA

ਇਥੇ ਪਡ੍ਹੋ ਪੁਰੀ ਖਬਰ — - http://v.duta.us/uxNr2gAA

📲 Get Hoshiarpur News on Whatsapp 💬