[hoshiarpur] - ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ ਵਿਖੇ ਕਰਵਾਇਆ ਧਾਰਮਕ ਸਮਾਗਮ

  |   Hoshiarpurnews

ਹੁਸ਼ਿਆਰਪੁਰ (ਜਤਿੰਦਰ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ ਪਿੰਡ ਮਿਰਜ਼ਾਪੁਰ ਜੰਡੇ ਨਜ਼ਦੀਕ ਗਡ਼੍ਹਦੀਵਾਲਾ ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾਡ਼ਾ ਬਡ਼ੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਕਥਾ-ਕੀਰਤਨ ਦੁਆਰਾ ਨਿਹਾਲ ਕੀਤਾ। ਉਨ੍ਹਾਂ ਕੀਰਤਨ ਕਰਦਿਆਂ ਕਿਹਾ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਮਿਲਾਪ ਲਈ ਸੰਤ-ਮਹਾਪੁਰਸ਼ ਸਹਾਈ ਹੁੰਦੇ ਹਨ। ਕਿਉਂਕਿ ਸੰਤ-ਮਹਾਪੁਰਸ਼ ਰੱਬ ਦੇ ਪਿਆਰੇ ਉਸ ਅਕਾਲ ਪੁਰਖ ਦੀ ਭਗਤੀ ਕਰਕੇ ਅਕਾਲ ਪੁਰਖ ਵਿਚ ਅਭੇਦ ਹੋਇਆ ਕਰਦੇ ਹਨ। ਸੋ ਸਾਨੂੰ ਸਭ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਰੱਬ ਦੇ ਪਿਆਰਿਆਂ ਦੇ ਬਚਨ ਕਮਾ ਕੇ ਆਪਣਾ ਜੀਵਨ ਸਫਲ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ ਵਿਖੇ ਹਰ ਐਤਵਾਰ ਤੇ ਹਰ ਸੰਗਰਾਂਦ ਨੂੰ ਧਾਰਮਕ ਦੀਵਾਨ ਸਜਾਏ ਜਾਂਦੇ ਹਨ ਜਿਸ ਵਿਚ ਅਨੇਕਾਂ ਸੰਤ-ਮਹਾਪੁਰਸ਼ ਪਹੁੰਚ ਕੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਇਨ੍ਹਾਂ ਦੀਵਾਨਾਂ ਵਿਚ ਵੱਧ-ਚਡ਼੍ਹ ਕੇ ਪਹੁੰਚ ਕੇ ਆਪਣਾ ਜੀਵਨ ਸਫਲ ਕਰਨ ਲਈ ਕਿਹਾ। ਇਸ ਮੌਕੇ ਭਾਈ ਧਰਮ ਸਿੰਘ ਜੰਡੇ, ਭਾਈ ਗੁਰਬਖਸ਼ ਸਿੰਘ ਜੰਡੇ, ਭਾਈ ਚਮਕੌਰ ਸਿੰਘ ਜਲੰਧਰ, ਭਾਈ ਪ੍ਰਿਤਪਾਲ ਸਿੰਘ ਜੰਡੇ, ਭਾਈ ਹਰਪ੍ਰੀਤ ਸਿੰਘ ਜੰਡੇ, ਭਾਈ ਬਲਜਿੰਦਰ ਸਿੰਘ ਸਰਾਈਂ, ਭਾਈ ਗੁਰਮੇਲ ਸਿੰਘ ਚੋਹਕਾ, ਭਾਈ ਜਸਵੰਤ ਸਿੰਘ ਅੰਬਾਲਾ, ਭਾਈ ਗੁਰਮੇਲ ਸਿੰਘ ਕਪੂਰਥਲਾ ਆਦਿ ਸਮੇਤ ਅਨੇਕਾਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਫੋਟੋ - http://v.duta.us/xsF6PwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/8z85BAAA

📲 Get Hoshiarpur News on Whatsapp 💬