[hoshiarpur] - ਠੇਕੇਦਾਰ ਭਗਵਾਨ ਦਾਸ ਵੱਲੋਂ ਪ੍ਰਭਾਤ ਫੇਰੀਆਂ ਦਾ ਸਨਮਾਨ 17 ਨੂੰ

  |   Hoshiarpurnews

ਹੁਸ਼ਿਆਰਪੁਰ (ਜਸਵਿੰਦਰਜੀਤ)-ਸ੍ਰੀ ਗੁਰੂੁ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦਾ 17 ਫਰਵਰੀ ਨੂੰ ਸਵੇਰੇ 5 ਤੋਂ 9 ਵਜੇ ਤੱਕ ਬੇਗਮਪੁਰਾ ਨਿਵਾਸ ਸ਼ਿਵਾਲਿਕ ਇਨਕਲੇਵ ਭਰਵਾਈਂ ਰੋਡ ਵਿਖੇ ਸਮਾਜ ਸੇਵਕ ਠੇਕੇਦਾਰ ਭਗਵਾਨ ਦਾਸ ਸਿੱਧੂ ਬਸਪਾ ਆਗੂ ਪੰਜਾਬ, ਸ਼੍ਰੀਮਤੀ ਬੀਨਾ ਸਿੱਧੂ ਵੱਲੋਂ ਸਾਰੇ ਸ਼ਹਿਰ ਦੀਆਂ ਇਕੱਠੀਆਂ ਪ੍ਰਭਾਤ ਫੇਰੀਆਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭਾਤ ਫੇਰੀਆਂ ਨੂੰ ਸਨਮਾਨਤ ਕਰਨ ਲੲੀ ਸਾਲਾਨਾ ਸਮਾਗਮ ਰੱਖਿਆ ਗਿਆ ਜਿਸ ਵਿਚ 2 ਦਰਜਨ ਤੋਂ ਵੱਧ ਸਥਾਨਕ ਸ਼ਹਿਰ ਦੇ ਮੁਹੱਲਿਆਂ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਪ੍ਰਭਾਤ ਫੇਰੀ ਦੇ ਰੂਪ ਵਿਚ ਪਹੁੰਚ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕਰਨਗੀਆਂ।ਇਸ ਮੌਕੇ ਵੱਖ-ਵੱਖ ਬੁੱਧੀਜੀਵੀ ਤੇ ਬੁਲਾਰੇ ਸ੍ਰੀ ਗੁਰੂੁ ਰਵਿਦਾਸ ਮਹਾਰਾਜ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਹਾਨ ਸੰਘਰਸ਼ਮਈ ਜੀਵਨ, ਸਿਧਾਂਤ ਅਤੇ ਉਨ੍ਹਾਂ ਵੱਲੋਂ ਚਲਾਈ ਹੋਈ ਮਾਨਵਤਾਵਾਦੀ ਧਾਰਮਕ, ਸਮਾਜਕ ਅਤੇ ਰਾਜਨੀਤਕ ਤਬਦੀਲੀ ਦੀ ਲਹਿਰ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕੌਮ ਦੇ ਮਹਾਨ ਸੰਤ ਮਹਾਂਪੁਰਸ਼, ਬਸਪਾ ਪੰਜਾਬ ਦੇ ਆਗੂ, ਧਾਰਮਕ, ਸਮਾਜਕ ’ਤੇ ਰਾਜਨੀਤਕ ਸ਼ਖਸੀਅਤਾਂ ਤੋਂ ਇਲਾਵਾ ਸੱਚ ਫਾਊਂਡੇਸ਼ਨ ਦੇ ਆਗੂ ਵੀ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸ੍ਰੀ ਗੁਰੁੂ ਰਵਿਦਾਸ, ਭਗਵਾਨ ਸ੍ਰੀ ਵਾਲਮੀਕਿ ਨਾਮਲੇਵਾ ਸੰਗਤਾਂ, ਬਾਬਾ ਸਾਹਿਬ ਅੰਬੇਡਕਰ ਮਿਸ਼ਨ ਨਾਲ ਜੁਡ਼ੇ ਸਾਰੇ ਪੈਰੋਕਾਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਸੰਗਤਾਂ ਲਈ ਲੰਗਰ ਵੀ ਲਾਏ ਜਾਣਗੇ। 14 ਐਚ ਐਸ ਪੀ ਜਸਵਿੰਦਰ1 6ile

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zBRbTAAA

📲 Get Hoshiarpur News on Whatsapp 💬