[hoshiarpur] - ਮੋਰਾਂਵਾਲੀ ’ਚ ਮੁਫਤ ਮੈਡੀਕਲ ਕੈਂਪ 24 ਨੂੰ

  |   Hoshiarpurnews

ਹੁਸ਼ਿਆਰਪੁਰ (ਸ਼ੋਰੀ)-ਹਰਸੇਵਾ ਮੈਡੀਕਲ ਟਰੱਸਟ ਯੂ.ਕੇ. ਅਤੇ ਗ੍ਰਾਮ ਪੰਚਾਇਤ ਪਿੰਡ ਮੋਰਾਂਵਾਲੀ ਵੱਲੋਂ ਹਰ ਸਾਲ ਲਾਇਆ ਜਾਣ ਵਾਲਾ ਮੁਫਤ ਮੈਡੀਕਲ ਕੈਂਪ 24 ਫਰਵਰੀ ਨੂੰ ਮਾਤਾ ਵਿੱਦਿਆਵਤੀ ਸਰਕਾਰੀ ਹਸਪਤਾਲ, ਮੋਰਾਂਵਾਲੀ ਵਿਖੇ ਲਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਕਮੇਟੀ ਤੋਂ ਡਾ. ਅਵਤਾਰ ਸਿੰਘ ਬਰਾਡ਼, ਪ੍ਰਧਾਨ ਨਿਰਵੈਰ ਸਿੰਘ, ਤਰਲੋਚਨ ਸਿੰਘ, ਸਤਵਿੰਦਰ ਸਿੰਘ, ਅਰਵਿੰਦਰ ਹੇਅਰ, ਅਰੁਣਦੀਪ ਸਿੰਘ, ਪਰਮਵੀਰ ਸਿੰਘ, ਦਿਨੇਸ਼ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਲੋਂਡ਼ੀਦੇ ਲੈਬ ਟੈਸਟ ਵੀ ਮੁਫਤ ਕੀਤੇ ਜਾਣਗੇ ਅਤੇ ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਕੈਂਸਰ ਦੇ ਰੋਗਾਂ ਸਬੰਧੀ ਵਿਸ਼ੇਸ਼ ਤੌਰ ’ਤੇ ਚੈੱਕਅਪ ਕੀਤਾ ਜਾਵੇਗਾ। ਕੈਂਪ ਦੌਰਾਨ ਪਹੁੰਚਣ ਵਾਲੇ ਸਾਰੇ ਮਰੀਜ਼ਾਂ ਦਾ ਇਕ ਵਿਸ਼ੇਸ਼ ਕਾਰਡ ਬਣਾਇਆ ਜਾਵੇਗਾ ਅਤੇ ਇਸ ਕਾਰਡ ਰਾਹੀਂ ਸਬੰਧਤ ਮਰੀਜ਼ ਪੂਰਾ ਸਾਲ ਹਸਪਤਾਲ ਤੋਂ ਜੋ ਵੀ ਦਵਾਈਆਂ ਪ੍ਰਾਪਤ ਕਰੇਗਾ, ਉਸਦਾ ਖਰਚ ਟਰੱਸਟ ਵੱਲੋਂ ਅਦਾ ਕੀਤਾ ਜਾਵੇਗਾ।ਫੋਟੋ 14 ਸ਼ੋਰੀ 2

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-ol1LwAA

📲 Get Hoshiarpur News on Whatsapp 💬