[hoshiarpur] - ਮੁਹੱਲਾ ਭਗਤ ਨਗਰ ’ਚ ਮਨਜ਼ੂਰੀ ਤੋਂ ਬਾਅਦ ਵੀ ਨਹੀਂ ਸ਼ੁਰੂ ਹੋਇਆ ਟਿਊਬਵੈੱਲ ਦਾ ਕੰਮ

  |   Hoshiarpurnews

ਹੁਸ਼ਿਆਰਪੁਰ (ਘੁੰਮਣ)-ਵਾਰਡ ਨੰ: 46 ਨਿਊ ਮਾਡਲ ਟਾਊਨ ਦੇ ਮੁੱਹਲਾ ਭਗਤ ਨਗਰ ਦੇ ਨਿਵਾਸੀ ਕੌਂਸਲਰ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੂੰ ਮਿਲੇ ਅਤੇ ਆਪਣੀਆਂ ਮੁਸ਼ਕਲਾਂ ਸਬੰਧੀ ਮੰਗ-ਪੱਤਰ ਦਿੱਤਾ। ਕੌਂਸਲਰ ਕਵਿਤਾ ਪਰਮਾਰ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ। ਮੁਹੱਲਾ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਕਾਫੀ ਦੇਰ ਪਹਿਲਾਂ ਇਸ ਮੁਹੱਲੇ ਵਿਚ ਇਕ ਨਵਾਂ ਟਿਊਬਵੈੱਲ ਲਾਉਣ ਦੀ ਪ੍ਰਵਾਨਗੀ ਦਿੱਤੀ ਸੀ ਜਿਸ ਨੂੰ ਲਾਉਣ ਦਾ ਕੰਮ ਅਜੇ ਤੱਕ ਸ਼ੁਰੂ ਨਹੀ ਕੀਤਾ ਗਿਆ। ਆਉਣ ਵਾਲੇ ਗਰਮੀ ਦੇ ਮੌਸਮ ਵਿਚ ਮੁਹੱਲਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਹੀ ਮੁਸ਼ਕਲ ਆਵੇਗੀ, ਇਸ ਲਈ ਇਸ ਟਿਊਬਵੈੱਲ ਦਾ ਕੰਮ ਜਲਦ ਹੀ ਸ਼ੁਰੂ ਕਰਵਾਇਆ ਜਾਵੇ। ਮੇਅਰ ਸ਼ਿਵ ਸੂਦ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ ਅਤੇ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਲਾਉਣ ਲਈ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੋਹਨ ਲਾਲ, ਸੰਤੋਸ਼, ਰਾਜ ਕੁਮਾਰ, ਸੁਮਨ, ਵਿਜੇ, ਇੰਦਰਜੀਤ, ਚੰਚਲ ਰਾਣੀ, ਨਰੇਸ਼ ਕੁਮਾਰ, ਪੂਜਾ, ਨੀਲਮ ਕੁਮਾਰੀ, ਬਲਬੀਰ ਕੌਰ, ਰਾਣੀ, ਰਾਜ, ਰਣਜੀਤ ਕੁਮਾਰ, ਰਜਿੰਦਰ ਕੁਮਾਰ, ਸੀਮਾ ਅਤੇ ਮੁਹੱਲਾ ਨਿਵਾਸੀ ਵੀ ਇਸ ਮੌਕੇ ਹਾਜ਼ਰ ਸਨ।

ਫੋਟੋ - http://v.duta.us/vFzxcAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/y3mfVQAA

📲 Get Hoshiarpur News on Whatsapp 💬