[hoshiarpur] - ਸ਼ਰਧਾਪੂਰਵਕ ਸਿਮਰਨ ਕਰ ਕੇ ਪ੍ਰਭੂ ਨੂੰ ਪਾਇਆ ਜਾ ਸਕਦੈ : ਬਾਬਾ ਸ਼ੇਰ ਸਿੰਘ

  |   Hoshiarpurnews

ਹੁਸ਼ਿਆਰਪੁਰ (ਗੁਪਤਾ)-ਇਨਸਾਨ ਦੇ ਮਨ ਵਿਚ ਸੱਚੀ ਭਾਵਨਾ ਨਾਲ ਸ਼ਰਧਾ ਦਾ ਹੋਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਜਿਸਮ ਦੇ ਅੰਦਰ ਖੂਨ ਦਾ ਹੋਣਾ ਜ਼ਰੂਰੀ ਹੈ। ਜੇਕਰ ਇਨਸਾਨ ਦੇ ਮਨ ਵਿਚ ਸ਼ਰਧਾ ਭਾਵਨਾ ਜਾਗਰੂਕ ਹੋ ਜਾਵੇ ਤਾਂ ਉਹ ਸਿਮਰਨ ਕਰਦੇ ਹੋਏ ਸਤਿਗੁਰੂ ਨੂੰ ਪਾ ਲੈਂਦਾ ਹੈ, ਨਹੀਂ ਤਾਂ ਸਤਿਗੁਰੂ ਪਾਸ ਖਡ਼੍ਹੇ ਹੋਣ ਤਾਂ ਵੀ ਉਹ ਉਸ ਦੇ ਦਰਸ਼ਨ ਨਹੀਂ ਕਰ ਸਕਦਾ। ਜੇਕਰ ਤੁਸੀਂ ਗੁਰੂ ਦ ੀ ਹਰ ਗੱਲ ’ਤੇ ਵਿਸ਼ਵਾਸ ਕਰਦੇ ਹੋੲ ੇ ਆਪਣੇ-ਆਪ ਨੂੰ ਉਨ੍ਹਾਂ ਦੀ ਸ਼ਰਨ ’ਚ ਸਮਰਪਿਤ ਕਰ ਦਿੰਦੇ ਹੋ ਤਾਂ ਗੁਰੂ ਆਪਣੇ ਸੇਵਕ ਦੀ ਬੇੜੀ ਨੂੰ ਭਵਸਾਗਰ ਤੋਂ ਜ਼ਰੂਰ ਪਾਰ ਲਾ ਦਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਵਰ ਪੀਰ ਸੱਚੀ ਦਰਗਾਹ ਅਹੀਆਪੁਰ ਵਿਖੇ ਸਜਾਏ ਗਏ ਦਰਬਾਰ ’ਚ ਬੈਠੀਆਂ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰਦਿਆਂ ਬਾਬਾ ਸ਼ੇਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਸਤਿਸੰਗ ਵਿਚ ਜਾਣ ਨਾਲ ਪ੍ਰਭੂ ਸਿਮਰਨ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ ਅਤੇ ਨਾਮ-ਸਿਮਰਨ ਹੀ ਇਕ ਅਜਿਹਾ ਮਾਰਗ ਹੈ ਜੋ ਇਨਸਾਨ ਨੂੰ ਚੁਰਾਸੀ ਲੱਖ ਜੂਨਾਂ ਦੇ ਗੇਡ਼ ਵਿਚੋਂ ਕੱਢ ਸਕਦਾ ਹੈ। ਬਾਬਾ ਜੀ ਨੇ ਕਿਹਾ ਕਿ ਕਾਮ, ਕ੍ਰੋਧ, ਲੋਭ, ਮੋਹ, ਮਾਇਆ ਇਹ ਸਭ ਦੁਨਿਆਵੀ ਜਾਲ ਹਨ, ਜਿਸ ਵਿਚ ਫਸ ਕੇ ਇਨਸਾਨ ਆਪਣਾ ਅਸਲ ਮਕਸਦ ਭੁੱਲ ਜਾਂਦਾ ਹੈ। ਇਸ ਲਈ ਹਰ ਇਨਸਾਨ ਨੂੰ ਇਸ ਜਾਲ ’ਚੋਂ ਮੁਕਤ ਹੋ ਕੇ ਚੰਗੇ ਕਰਮ ਕਰਨੇ ਚਾਹੀਦੇ ਹਨ ਅਤੇ ਸਤਿਗੁਰੂ ਦਾ ਨਾਮ-ਸਿਮਰਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰੀਰ ਤਾਂ ਨਾਸ਼ਵਾਨ ਹੈ। ਨਾਮ-ਸਿਮਰਨ ਤੋਂ ਇਲਾਵਾ ਆਤਮਾ ਦੇ ਨਾਲ ਕੁੱਝ ਨਹੀਂ ਜਾਣਾ। ਇਸ ਮੌਕੇ ਬੀਬੀ ਬਲਜੀਤ ਕੌਰ, ਡਾ. ਮੀਰ ਹਸਨ, ਮੀਰ ਕਮਲ, ਦੇਵਿਕਾ, ਰਾਜੇਸ਼ ਜਸਰਾ, ਤਰਸੇਮ ਸਿੰਘ, ਗੋਪਾਲ ਸਿੰਘ ਤੇ ਹੋਰ ਕਈ ਸੰਗਤਾਂ ਹਾਜ਼ਰ ਸਨ।

ਫੋਟੋ - http://v.duta.us/ntJwZgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/GlycMQAA

📲 Get Hoshiarpur News on Whatsapp 💬