[hoshiarpur] - ਸੂਬੇ ਦੀਆਂ ਹੋਰਨਾਂ ਸੋਸਾਇਟੀਆਂ ਲਈ ਆਦਰਸ਼ ਤੇ ਪ੍ਰੇਰਣਾ ਸ੍ਰੋਤ ਮਾਡਲ ਹੈ ਲਾਂਬਡ਼ਾ ਸੋਸਾਇਟੀ : ਡਾ. ਬਲਦੇਵ ਸਿੰਘ ਢਿੱਲੋਂ

  |   Hoshiarpurnews

ਹੁਸ਼ਿਆਰਪੁਰ (ਆਨੰਦ)-ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਪਦਮਸ਼੍ਰੀ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਉੱਤਰੀ ਭਾਰਤ ਦੀ ਅੰਤਰਰਾਸ਼ਟਰੀ ਅੈਵਾਰਡ ਪ੍ਰਾਪਤ ਦੀ ਲਾਂਬਡ਼ਾ ਕਾਂਗਡ਼ੀ ਮਲਟੀਪਰਪਜ਼ ਕੋਆਪ੍ਰੇਟਿਵ ਸਰਵਿਸ ਸੋਸਾਇਟੀ ਲਿਮ. ਦਾ ਵਿਸ਼ੇਸ਼ ਤੌਰ ’ਤੇ ਦੌਰਾ ਕਰ ਕੇ ਵੱਖ-ਵੱਖ ਪ੍ਰਾਜੈਕਟਾਂ ਦੀ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡਾ. ਜਸਕਰਨ ਸਿੰਘ ਮਾਹਲ ਡਾਇਰੈਕਟਰ ਆਫ ਐਕਸਟੈਨਸ਼ਨ ਐਜੂਕੇਸ਼ਨ ਲੁਧਿਆਣਾ, ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਹੁਸ਼ਿਆਰਪੁਰ, ਐਸੋਸੀਏਟ ਡਾਇਰੈਕਟਰ ਡਾ. ਕੁਲਦੀਪ ਸਿੰਘ ਜਲੰਧਰ, ਐਸੋਸੀਏਟ ਡਾਇਰੈਕਟਰ ਡਾ. ਮਨੋਜ ਕੁਮਾਰ ਸ਼ਰਮਾ, ਡਾ. ਸਰਵਜੀਤ ਸਿੰਘ ਔਲਖ ਇੰਚਾਰਜ ਕੇ. ਵੀ. ਕੇ. ਗੁਰਦਾਸਪੁਰ ਹਾਜ਼ਰ ਸਨ। ਉਨ੍ਹਾਂ ਦਾ ਸੋਸਾਇਟੀ ਵਿਖੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸੋਸਾਇਟੀ ਦੇ ਪ੍ਰਾਜੈਕਟ ਮੈਨੇਜਰ ਜਸਵਿੰਦਰ ਸਿੰਘ ਵੱਲੋਂ ਪ੍ਰੋਜੈਕਟਰ ਰਾਹੀਂ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਦੀ ਬਣਾਈ ਹੋੋਈ ਸਲਾਈਡ ਦਿਖਾ ਕੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ 1920 ’ਚ ਲਾਹੌਰ ਵਿਖੇ ਰਜਿਸਟਰਡ ਹੋਈ ਸੋਸਾਇਟੀ ਕਾਹਨ ਸਿੰਘ ਪਨੂੰ ਆਈ. ਏ. ਐੱਸ. ਦੀ ਸਰਪ੍ਰਸਤੀ ਹੇਠ ਨਵੇਂ ਨਵੇਂ ਪ੍ਰਾਜੈਕਟ ਲਾ ਕੇ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਇਸ ਸਮੇਂ ਕਿਸਾਨਾਂ ਨੂੰ ਪੇਸ਼ ਆ ਰਹੀ ਗੰਨੇ ਦੀ ਸਮੱਸਿਆ ਦੇ ਹੱਲ ਅਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਵੀ ਵਿਚਾਰ ਕੀਤਾ ਗਿਆ। ਇਸ ਤੋਂ ਬਾਅਦ ਪਦਮਸ਼੍ਰੀ ਡਾ. ਬਲਦੇਵ ਸਿੰਘ ਢਿੱਲੋਂ ਨੇ ਸੋਸਾਇਟੀ ਦੇ ਡਿਜੀਟਲਾਈਜ਼ੇਸ਼ਨ ਪ੍ਰਣਾਲੀ, ਬਾਇਓਗੈਸ ਪਲਾਂਟ, ਐਗਰੋ ਸਰਵਿਸ ਸੈਂਟਰ, ਡੀਜ਼ਲ ਪੰਮ ਅਤੇ ਲਗਾਏ ਜਾ ਰਹੇ ਵਾਟਰ ਟਰੀਟਮੈਂਟ ਪਲਾਂਟ ਦਾ ਫੀਲਡ ’ਚ ਜਾ ਕੇ ਹਰ ਪਹਿਲੂ ਦਾ ਗੰਭੀਰਤਾ ਨਾਲ ਨਿਰੀਖਣ ਕੀਤਾ। ਉਨ੍ਹਾਂ ਸੋਸਾਇਟੀ ਦੇ ਕੰਮਾਂ ਦੀ ਸ਼ਲਾਘਾ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸੋਸਾਇਟੀ ਨੂੰ ਸੂਬੇ ਦੀਆਂ ਹੋਰਨਾਂ ਸੋਸਾਇਟੀਆਂ ਲਈ ਇਕ ਆਦਰਸ਼ ਤੇ ਪ੍ਰੇਰਣਾ ਸ੍ਰੋਤ ਮਾਡਲ ਦੱਸਿਆ। ਉਨ੍ਹਾਂ ਸੋਸਾਇਟੀ ਵੱਲੋਂ ਪਰਾਲੀ ਤੋਂ ਵੀ ਗੈਸ ਤਿਆਰ ਕਰਨ ਸਬੰਧੀ ਲਾਏ ਜਾਣ ਵਾਲੇ ਪ੍ਰਾਜੈਕਟ ਲਈ ਯੂਨੀਵਰਸਿਟੀ ਦੀ ਬਣਦੀ ਫੀਸ ਪੂਰੀ ਮੁਆਫ ਕਰਨ ਅਤੇ ਹਰ ਸਿਵਿਲ ਅਤੇ ਟੈਕਨੀਕਲ ਆਧਾਰਿਤ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੋਸਾਇਟੀ ਦੇ ਸਾਰੇ ਹੀ ਪ੍ਰਾਜੈਕਟਾਂ ਬਾਰੇ ਇਕ ਰਿਪੋਰਟ ਯੂਨੀਵਰਸਿਟੀ ਦੇ ਛਪਦੇ ਰਸਾਲੇ ’ਚ ਪ੍ਰਕਾਸ਼ਿਤ ਕੀਤੀ ਜਾਵੇਗੀ ਤਾਂ ਜੋ ਹੋਰ ਅਦਾਰੇ ਵੀ ਇਸ ਤੋਂ ਸੇਧ ਲੈ ਸਕਣ। ਇਸ ਤੋਂ ਉਪਰੰਤ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵੀ ਦੌਰਾ ਕੀਤਾ। ਇਸ ਦੌਰਾਨ ਸੋਸਾਇਟੀ ਵੱਲੋਂ ਪਦਮਸ਼੍ਰੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਸੋਸਾਇਟੀ ਦੇ ਸਕੱਤਰ ਚੰਦਰ ਦੇਵ ਸਿੰਘ, ਪ੍ਰਾਜੈਕਟ ਮੈਨੇਜਰ ਜਸਵਿੰਦਰ ਸਿੰਘ, ਪ੍ਰਧਾਨ ਲੱਛੂ ਰਾਮ, ਵਾਈਸ ਪ੍ਰਧਾਨ ਮਲਕੀਤ ਸਿੰਘ, ਪ੍ਰਿੰ. ਵੈਸ਼ਾਲੀ ਚੱਢਾ, ਕਮੇਟੀ ਮੈਂਬਰ ਬਲਵੰਤ ਸਿੰਘ, ਪ੍ਰਿੰ. ਤਰਸੇਮ ਸਿੰਘ, ਸਿਮਰਨਜੀਤ, ਸੋਨੀਆ, ਰਿਟਾ ਡੀ.ਆਰ. ਅਨੂਪ ਚੰਦ, ਅਜਨਾਲਾ ਖੇਤਰ ਅਧੀਨ ਆਉਂਦੀਆਂ ਸਹਿਕਾਰੀ ਸੋਸਾਇਟੀਆਂ ਦੇ ਸਕੱਤਰ ਤੇ ਕਈ ਹੋਰਨਾਂ ਜ਼ਿਲਿਆਂ ਦੇ ਖੇਤੀ ਮਾਹਿਰ ਤੇ ਅਧਿਕਾਰੀ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jY5FuQAA

📲 Get Hoshiarpur News on Whatsapp 💬